ਟੋਰਾਂਟੋ, 28 ਅਗਸਤ(ਹਰਜੀਤ ਸਿੰਘ ਬਾਜਵਾ)- ਪੰਜਾਬ ਦਿਵਸ ਮੌਕੇ ਜਸਵਿੰਦਰ ਸਿੰਘ ਖੋਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮਿਸੀਸਾਗਾ ਵਿਖੇ ਹਰ ਇੱਕ ਲਈ ਮੁਫ਼ਤ ਦਾਖਲੇ ਨਾਲ ਕਰਵਾਏ ‘ਪੰਜਾਬ ਡੇਅ’ ਮੇਲੇ ਵਿੱਚ ਖੂਬ ਰੌਣਕਾਂ ਲੱਗੀਆਂ ਰਹੀਆਂ। ਮੇਲੇ ਦੀ ਸ਼ੁਰੂਆਤ ਧਾਰਮਿਕ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਅਤੇ ਕਨੇਡਾ ਦੇ ਰਾਸ਼ਟਰੀ ਗੀਤ ਤੋਂ ਹੋਈ,ਭਾਵੇਂ ਰੁੱਕ-ਰੁੱਕ ਕੇ ਪੈਂਦੇ ਭਾਰੀ ਮੋਹਲੇਧਾਰ ਮੀਂਹ ਦੌਰਾਨ ਚੱਲਦੇ ਮੇਲੇ ਵਿਚ ਕਾਫੀ ਖਲਲ ਪਿਆ ਅਤੇ ਕਈ ਨਾਮਵਰ ਗਾਇਕ ਆਪਣੀ ਵਾਰੀ ਦੀ ਉਡੀਕ ਹੀ ਕਰਦੇ ਰਹੇ,ਪਰ ਇਸਦੇ ਬਾਵਜੂਦ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲੇ ਗੱਡੀਆਂ ਵਿਚ ਬੈਠ ਕੇ, ਟੈਂਟਾਂ ਅਤੇ ਸ਼ੈਡਾਂ ਥੱਲੇ ਖੜ੍ਹ ਕੇ ਅਤੇ ਛਤਰੀਆਂ ਤਾਣ ਕੇ ਕਿਸੇ ਹੱਦ ਤੱਕ ਇਸ ਮੇਲੇ ਦਾ ਆਨੰਦ ਮਾਣਦੇ ਰਹੇ,ਜਿੱਥੇ ਇਸ ਮੌਕੇ ਜਸਵਿੰਦਰ ਸਿੰਘ ਖੋਸਾ ਨੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਆਪਣੇ ਆਪ ਨੂੰ ਪੰਜਾਬੀ ਹੋਣ ’ਤੇ ਮਾਣ ਹੋਣਾ ਦੱਸਿਆ ਉੱਥੇ ਹੀ ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ, ਧੀਰਾ ਗਿੱਲ, ਬੁੱਕਣ ਜੱਟ ਆਦਿ ਨੇ ਆਪੋ ਆਪਣੇ ਗੀਤਾਂ ਦੇ ਨਾਲ ਨਾਲ ਪੰਜਾਬ ਦੀ ਅਣਖ਼ ਅਤੇ ਬਹਾਦਰੀ ਦੀ ਗੱਲ ਵੀ ਕੀਤੀ। ਗਾਇਕ ਧੀਰਾ ਗਿੱਲ ਨੇ ਹੱਥ ਵਿਚ ਚਿਮਟਾ ਫੜ ਕੇ ਨੱਚ-ਨੱਚ ਕੇ ਸਟੇਜ ਹੀ ਹਿਲਾ ਦਿੱਤੀ,ਬੁਲੰਦ ਆਵਾਜ਼ ਦੇ ਮਾਲਕ ਬੁੱਕਣ ਜੱਟ ਨੇ ਸ਼ਹੀਦਾਂ ਦੀਆਂ ਵਾਰਾਂ ਅਤੇ ਹੈਰੀ ਸੰਧੂ ਨੇ ਪੰਜਾਬ ਅਤੇ ਪੰਜਾਬੀਆਂ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਗੱਲ ਆਪਣੇ ਗੀਤਾਂ ਵਿਚ ਕੀਤੀ। ਇਸ ਮੌਕੇ ਸਟੇਜ ਸੰਚਾਲਨ ਦੀ ਜਿ਼ੰਮੇਵਾਰੀ ਪੁਸ਼ਪਿੰਦਰ ਸੰਧੂ,ਭਪਿੰਦਰ ਤੂਰ ਅਤੇ ਅਮਨ ਪੰਨੂੰ ਨੇ ਨਿਭਾਈ,ਗਾਇਕ ਹਰਵਿੰਦਰ ਬਰਾੜ,ਵੀਰ ਸੁਖਵੰਤ, ਕੁਲਵੰਤ ਸੇਖੋਂ, ਸੁਰਿੰਦਰ ਲਾਡੀ, ਹਰਿੰਦਰ ਸੰਧੂ/ਅਮਨ ਧਾਲੀਵਾਲ, ਰਾਜੂ ਧਾਲੀਵਾਲ ਅਤੇ ਹੋਰਨਾਂ ਵੱਲੋਂ ਵੀ ਆਪੋ ਆਪਣੀ ਵਧੀਆ ਹਾਜ਼ਰੀ ਲੁਆਈ ਜਦੋਂ ਕਿ ਭੰਡ ਜੋੜੀ ਬਲਜਿੰਦਰ ਸੇਖਾ ਅਤੇ ਲਖਵਿੰਦਰ ਸੰਧੂ ਵੱਲੋਂ ਨਕਲਾਂ ਕਰਕੇ ਸਾਰਿਆਂ ਨੂੰ ਖੂਬ ਹਸਾਇਆ ,ਮੇਲੇ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਵੱਲੋਂ ਅਜਿਹੇ ਮੌਸਮ ਵਿਚ ਸਾਥ ਦੇਣ ’ਤੇ ਸਾਰਿਆਂ ਦਾ ਧੰਨਵਾਦ ਕੀਤਾ।
‘ਪੰਜਾਬ ਡੇਅ ਮੇਲਾ’ ਮੀਂਹ ਪੈਣ ਦੇ ਬਾਵਜੂਦ ਵੀ ਸਫਲ ਰਿਹਾ
ਟੋਰਾਂਟੋ, 28 ਅਗਸਤ(ਹਰਜੀਤ ਸਿੰਘ ਬਾਜਵਾ)- ਪੰਜਾਬ ਦਿਵਸ ਮੌਕੇ ਜਸਵਿੰਦਰ ਸਿੰਘ ਖੋਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮਿਸੀਸਾਗਾ ਵਿਖੇ ਹਰ ਇੱਕ ਲਈ ਮੁਫ਼ਤ ਦਾਖਲੇ ਨਾਲ ਕਰਵਾਏ ‘ਪੰਜਾਬ ਡੇਅ’ ਮੇਲੇ ਵਿੱਚ ਖੂਬ ਰੌਣਕਾਂ ਲੱਗੀਆਂ ਰਹੀਆਂ। ਮੇਲੇ ਦੀ ਸ਼ੁਰੂਆਤ ਧਾਰਮਿਕ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਅਤੇ ਕਨੇਡਾ ਦੇ ਰਾਸ਼ਟਰੀ ਗੀਤ ਤੋਂ ਹੋਈ,ਭਾਵੇਂ ਰੁੱਕ-ਰੁੱਕ ਕੇ ਪੈਂਦੇ ਭਾਰੀ ਮੋਹਲੇਧਾਰ ਮੀਂਹ ਦੌਰਾਨ ਚੱਲਦੇ ਮੇਲੇ ਵਿਚ ਕਾਫੀ ਖਲਲ ਪਿਆ ਅਤੇ ਕਈ ਨਾਮਵਰ ਗਾਇਕ ਆਪਣੀ ਵਾਰੀ ਦੀ ਉਡੀਕ ਹੀ ਕਰਦੇ ਰਹੇ,ਪਰ ਇਸਦੇ ਬਾਵਜੂਦ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲੇ ਗੱਡੀਆਂ ਵਿਚ ਬੈਠ ਕੇ, ਟੈਂਟਾਂ ਅਤੇ ਸ਼ੈਡਾਂ ਥੱਲੇ ਖੜ੍ਹ ਕੇ ਅਤੇ ਛਤਰੀਆਂ ਤਾਣ ਕੇ ਕਿਸੇ ਹੱਦ ਤੱਕ ਇਸ ਮੇਲੇ ਦਾ ਆਨੰਦ ਮਾਣਦੇ ਰਹੇ,ਜਿੱਥੇ ਇਸ ਮੌਕੇ ਜਸਵਿੰਦਰ ਸਿੰਘ ਖੋਸਾ ਨੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਆਪਣੇ ਆਪ ਨੂੰ ਪੰਜਾਬੀ ਹੋਣ ’ਤੇ ਮਾਣ ਹੋਣਾ ਦੱਸਿਆ ਉੱਥੇ ਹੀ ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ, ਧੀਰਾ ਗਿੱਲ, ਬੁੱਕਣ ਜੱਟ ਆਦਿ ਨੇ ਆਪੋ ਆਪਣੇ ਗੀਤਾਂ ਦੇ ਨਾਲ ਨਾਲ ਪੰਜਾਬ ਦੀ ਅਣਖ਼ ਅਤੇ ਬਹਾਦਰੀ ਦੀ ਗੱਲ ਵੀ ਕੀਤੀ।