30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਾਰਤੀ ਮੂਲ ਦੇ ਕੌਂਸਲ ਪ੍ਰਧਾਨ ਨੇ ਜੂਏ ਦੀ ਕਮਾਈ ਚੋਣ ਫੰਡ ’ਚ ਲਗਾਉਣ ਦਾ ਦੋਸ਼ ਕਬੂਲਿਆ

ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊ ਜਰਸੀ ਦੇ ਪ੍ਰਾਸਪੈਕਟ ਪਾਰਕ ਕੌਂਸਲ ਪ੍ਰਧਾਨ ਭਾਰਤੀ ਮੂਲ ਦੇ ਆਨੰਦ ਸ਼ਾਹ ਨੇ ਲੂਕੇਜ਼ੇ ਅਪਰਾਧੀ ਗਰੋਹ ਨਾਲ ਜੁੜੇ ਗੈਰਕਾਨੂੰਨੀ ਜੂਆ ਨੈੱਟਵਰਕ ’ਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। 44 ਸਾਲਾ ਸ਼ਾਹ ਨੇ ਸੰਗਠਿਤ ਅਪਰਾਧ, ਹਵਾਲਾ ਰਾਸ਼ੀ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਮੰਨੇ ਹਨ।

ਅਜੀਤ ਡੈਸਕ 30-08-2026
ਨਿਊਯਾਰਕ, 29 ਅਗਸਤ (ਰਾਜੂ ਸਾਹਿਬਾਜ਼ਪੁਰਾ)-ਨਿਊ ਜਰਸੀ ਦੇ ਪ੍ਰਾਸਪੈਕਟ ਪਾਰਕ ਕੌਂਸਲ ਪ੍ਰਧਾਨ ਭਾਰਤੀ ਮੂਲ ਦੇ ਆਨੰਦ ਸ਼ਾਹ ਨੇ ਲੂਕੇਜ਼ੇ ਅਪਰਾਧੀ ਗਰੋਹ ਨਾਲ ਜੁੜੇ ਗੈਰਕਾਨੂੰਨੀ ਜੂਆ ਨੈੱਟਵਰਕ ’ਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। 44 ਸਾਲਾ ਸ਼ਾਹ ਨੇ ਸੰਗਠਿਤ ਅਪਰਾਧ, ਹਵਾਲਾ ਰਾਸ਼ੀ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਮੰਨੇ ਹਨ। ਸਮਝੌਤੇ ਤਹਿਤ ਸਰਕਾਰੀ ਵਕੀਲ ਸ਼ਾਹ ਲਈ 10 ਸਾਲ ਦੀ ਕੈਦ ਦੀ ਸਿਫ਼ਾਰਸ਼ ਕਰਨਗੇ। ਪੈਰੋਲ ਤੋਂ ਪਹਿਲਾਂ ਉਸ ਨੂੰ ਸਜ਼ਾ ਦਾ ਘੱਟੋ-ਘੱਟ 85 ਫ਼ੀਸਦੀ ਸਮਾਂ ਪੂਰਾ ਕਰਨਾ ਪਵੇਗਾ। ਅੰਤਿਮ ਸਜ਼ਾ 4 ਦਸੰਬਰ ਨੂੰ ਸੁਣਾਈ ਜਾਵੇਗੀ। ਦੋਸ਼ ਕਬੂਲਣ ਤੋਂ ਬਾਅਦ ਸ਼ਾਹ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਸ ਉੱਤੇ ਭਵਿੱਖ ’ਚ ਕੋਈ ਸਰਕਾਰੀ ਅਹੁਦਾ ਸੰਭਾਲਣ ਦੀ ਪੱਕੀ ਪਾਬੰਦੀ ਲੱਗ ਗਈ ਹੈ। ਜਾਂਚ ਅਨੁਸਾਰ ਆਨੰਦ ਸ਼ਾਹ ਗੈਰਕਾਨੂੰਨੀ ਪੋਕਰ ਕਲੱਬਾਂ ਦਾ ਪ੍ਰਬੰਧਕ ਤੇ ਆਨਲਾਈਨ ਖੇਡ ਸੱਟੇਬਾਜ਼ੀ ਦਾ ਏਜੰਟ ਸੀ। ਜਨਵਰੀ 2017 ਤੋਂ ਅਗਸਤ 2023 ਤੱਕ ਉਸ ਨਾਲ 9,00,084 ਡਾਲਰ ਦੀ ਅਪਰਾਧਕ ਕਮਾਈ ਜੋੜੀ ਗਈ। ਉਸ ਨੇ ਮੰਨਿਆ ਕਿ ਜੂਏ ਦਾ ਕਰਜ਼ਾ ਦੇਣ ਵਾਲੇ ਕੁਝ ਲੋਕਾਂ ਤੋਂ ਪੈਸੇ ਵਾਪਸ ਲੈਣ ਦੀ ਥਾਂ ਆਪਣੀ ਚੋਣ ਮੁਹਿੰਮ ਲਈ ਚੰਦਾ ਲਿਆ ਤੇ ਬਦਲੇ ਵਿਚ ਉਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ। ਸ਼ਾਹ ਨੂੰ ਅਪ੍ਰੈਲ 2025 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਹ ਬਾਅਦ ’ਚ 821 ਵੋਟਾਂ ਨਾਲ ਮੁੜ ਕੌਂਸਲ ਮੈਂਬਰ ਚੁਣਿਆ ਗਿਆ। 2 ਸਾਲ ਚੱਲੀ ਜਾਂਚ ਦੌਰਾਨ ਕੁੱਲ 42 ਵਿਅਕਤੀਆਂ ਖ਼ਿਲਾਫ਼ ਦੋਸ਼ ਲਗਾਏ ਗਏ ਅਤੇ ਕਰੀਬ 47 ਲੱਖ 90 ਹਜ਼ਾਰ ਡਾਲਰ ਦੀ ਸ਼ੱਕੀ ਕਮਾਈ ਦਾ ਪਤਾ ਲੱਗਿਆ। ਹੁਣ ਤੱਕ 38 ਮੁਲਜ਼ਮ ਦੋਸ਼ ਕਬੂਲ ਕਰ ਚੁੱਕੇ ਹਨ।
ਪਿਛਲੀ ਖ਼ਬਰ ਭਰਤੀ ਵਿਚ ਵਿਤਕਰਾ ਕਰਨ ਦੇ ਦੋਸ਼ਾਂ ਦੀ ਜਾਂਚ ਹੋਵੇਗੀ-ਢਿੱਲੋਂ ਅਗਲੀ ਖ਼ਬਰ ਬੀ.ਸੀ. ਫੈਰੀਜ਼ ਦੀਆਂ ਕਈ ਫੈਰੀਆਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।