13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹਾਕੀ ਵਿਸ਼ਵ ਕੱਪ 2026…-ਉਲੰਪਿਕ ਦੇ ਸੱਤ ਸੂਰਮੇ ਹੁਣ ਵਿਸ਼ਵ ਜੇਤੂ ਬਣਨ ਲਈ ਤਿਆਰ

ਜਲੰਧਰ, 12 ਅਗਸਤ (ਡਾ. ਜਤਿੰਦਰ ਸਾਬੀ )-ਟੋਕੀਓ 2020 ਅਤੇ ਪੈਰਿਸ 2024 ਵਿਚ ਲਗਾਤਾਰ ਦੋ ਓਲੰਪਿਕ ਕਾਂਸੀ ਤਗਮੇ ਜਿੱਤ ਕੇ ਭਾਰਤੀ ਹਾਕੀ ਨੇ ਵਿਸ਼ਵ ਹਾਕੀ ਵਿਚ ਆਪਣੀ ਮਜ਼ਬੂਤ ਵਾਪਸੀ ਦਾ ਐਲਾਨ ਕਰ ਦਿੱਤਾ ਹੈ।

ਅਜੀਤ ਡੈਸਕ 13-08-2026
ਜਲੰਧਰ, 12 ਅਗਸਤ (ਡਾ. ਜਤਿੰਦਰ ਸਾਬੀ )-ਟੋਕੀਓ 2020 ਅਤੇ ਪੈਰਿਸ 2024 ਵਿਚ ਲਗਾਤਾਰ ਦੋ ਓਲੰਪਿਕ ਕਾਂਸੀ ਤਗਮੇ ਜਿੱਤ ਕੇ ਭਾਰਤੀ ਹਾਕੀ ਨੇ ਵਿਸ਼ਵ ਹਾਕੀ ਵਿਚ ਆਪਣੀ ਮਜ਼ਬੂਤ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਹੁਣ 15 ਅਗਸਤ ਤੋਂ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ ਵਿਚ ਭਾਰਤੀ ਟੀਮ ਕੋਲ ਨਵਾਂ ਸੁਨਹਿਰੀ ਇਤਿਹਾਸ ਲਿਖਣ ਦਾ ਸ਼ਾਨਦਾਰ ਮੌਕਾ ਹੈ। ਸਭ ਤੋਂ ਵੱਡੀ ਉਮੀਦ ਉਨ੍ਹਾਂ ਸੱਤ ਖਿਡਾਰੀਆਂ ਤੋਂ ਹੈ, ਜਿਨ੍ਹਾਂ ਨੇ ਭਾਰਤ ਨੂੰ ਦੋ ਉਲੰਪਿਕ ਤਗਮੇ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਜੇਕਰ ਇਹ ਖਿਡਾਰੀ ਵਿਸ਼ਵ ਕੱਪ ਜਿੱਤਣ ਵਿਚ ਸਫਲ ਰਹੇ ਤਾਂ ਉਹ ਭਾਰਤੀ ਹਾਕੀ ਦੇ ਮਹਾਨ ਸਿਤਾਰਿਆਂ ਦੀ ਕਤਾਰ ਵਿਚ ਆਪਣਾ ਨਾਂਅ ਦਰਜ ਕਰਵਾ ਲੈਣਗੇ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਇਕ ਵਾਰ ਫਿਰ ਟੀਮ ਦੀ ਸਭ ਤੋਂ ਵੱਡੀ ਤਾਕਤ ਹੋਣਗੇ। ਹਰਮਨਪ੍ਰੀਤ ਦੀ ਡਰੈਗ-ਫਲਿਕ ਖ਼ਤਰਨਾਕ ਮੰਨੀ ਜਾਂਦੀ ਹੈ। ਮਿਡਫੀਲਡ ਵਿਚ ਮਨਪ੍ਰੀਤ ਸਿੰਘ ਦਾ ਤਜਰਬਾ ਭਾਰਤੀ ਟੀਮ ਲਈ ਸਭ ਤੋਂ ਵੱਡੀ ਪੂੰਜੀ ਹੈ। ਇਸ ਤੋਂ ਇਲਾਵਾ ਵਿਵੇਕ ਸਾਗਰ ਪ੍ਰਸਾਦ, ਅਮਿਤ ਰੋਹੀਦਾਸ, ਸੁਮਿਤ, ਮਨਦੀਪ ਸਿੰਘ ਅਤੇ ਹਾਰਦਿਕ ਸਿੰਘ ਵੀ ਉਹ ਖਿਡਾਰੀ ਹਨ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਹਾਕੀ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਭਾਰਤੀ ਟੀਮ ਦੇ 13 ਖਿਡਾਰੀ ਘੱਟੋ-ਘੱਟ ਇਕ ਉਲੰਪਿਕ ਤਗਮਾ ਜਿੱਤਣ ਦਾ ਤਜਰਬਾ ਰੱਖਦੇ ਹਨ। ਇਨ੍ਹਾਂ ਵਿਚੋਂ ਚਾਰ ਖਿਡਾਰੀਆਂ ਨੇ ਪੈਰਿਸ ਅਤੇ ਟੋਕੀਓ ਦੋਵੇਂ ਉਲੰਪਿਕ ਵਿਚ ਕਾਂਸੀ ਦੇ ਤਗਮੇ ਜਿੱਤੇ ਹਨ। ਇਹ ਤਜਰਬਾ ਵਿਸ਼ਵ ਕੱਪ ਵਰਗੇ ਵੱਡੇ ਮੰਚ ’ਤੇ ਟੀਮ ਲਈ ਸਭ ਤੋਂ ਵੱਡੀ ਤਾਕਤ ਸਾਬਤ ਹੋ ਸਕਦਾ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਭਾਈ ਹਵਾਰਾ ਦੀ ਪੈਰੋਲ ਲਈ ਰਾਜਪਾਲ ਨਾਲ ਮੁਲਾਕਾਤ ਅਗਲੀ ਖ਼ਬਰ ਵਿਅਕਤੀ ਵਲੋਂ ਪਤਨੀ ਤੇ ਚਾਰ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।