ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਭਾਰੀ ਜੁਰਮਾਨਿਆਂ ਦੇ ਵਿਰੁੱਧ ਟਰਾਂਸਪੋਰਟਰਾਂ ਨੇ ਅਣਮਿਥੇ ਸਮੇਂ ਲਈ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਨਾਲ ਸਪਲਾਈ ਪ੍ਰਣਾਲੀ ’ਤੇ ਕਾਫ਼ੀ ਪ੍ਰਭਾਵ ਪੈਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ ਪਾਕਿ ਸਰਕਾਰ ਤੇ ਟਰਾਂਸਪੋਰਟ ਸੰਗਠਨਾਂ ਵਿਚਕਾਰ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਸ਼ੁੱਕਰਵਾਰ ਰਾਤ ਤੋਂ ਕਈ ਖੇਤਰਾਂ ’ਚ ਆਵਾਜਾਈ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਅੱਜ ਤੋਂ ਇਹ ਹੜਤਾਲ ਦੇਸ਼ ਵਿਆਪੀ ਤੌਰ ’ਤੇ ਲਾਗੂ ਕੀਤੀ ਗਈ ਹੈ, ਜਿਸ ਨਾਲ ਆਯਾਤ, ਨਿਰਯਾਤ ਤੇ ਘਰੇਲੂ ਮਾਲ ਆਵਾਜਾਈ ’ਚ ਵਿਘਨ ਪੈ ਸਕਦਾ ਹੈ। ਇਹ ਹੜਤਾਲ ਪਹਿਲਾਂ ਤੋਂ ਹੀ ਆਰਥਿਕ ਦਬਾਅ ਦਾ ਸਾਹਮਣਾ ਕਰਦੇ ਆ ਰਹੇ ਪਾਕਿ ਲਈ ਇਕ ਨਵੀਂ ਚੁਣੌਤੀ ਪੈਦਾ ਕਰ ਸਕਦੀ ਹੈ। ਜੇਕਰ ਸਟ੍ਰਾਈਕ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਇਹ ਦੇਸ਼ ’ਚ ਜ਼ਰੂਰੀ ਵਸਤੂਆਂ, ਵਪਾਰ ਅਤੇ ਉਦਯੋਗ ਦੀ ਸਪਲਾਈ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੀ ਹੈ।
ਪਾਕਿ ’ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਟਰਾਂਸਪੋਰਟਰਾਂ ਨੇ ਕੀਤੀ ਹੜਤਾਲ
ਪਾਕਿ ’ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੁੱਧ ਟਰਾਂਸਪੋਰਟਰਾਂ ਨੇ ਕੀਤੀ ਹੜਤਾਲ
ਅਜੀਤ ਡੈਸਕ
09-08-2026