05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਗਲੀ ਰਾਸ਼ਟਰਪਤੀ ਚੋਣ ਲੜਨ ਬਾਰੇ ਅਜੇ ਮੈ ਕੋਈ ਫੈਸਲਾ ਨਹੀਂ ਲਿਆ-ਹੈਰਿਸ

ਸੈਕਰਾਮੈਂਟੋ, 4 ਅਗਸਤ (ਹੁਸਨ ਲੜੋਆ ਬੰਗਾ) - ਕਮਲਾ ਹੈਰਿਸ ਨੇ ਡੈਮੋਕ੍ਰੇਟਸ ਨੂੰ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਰਿਕਾਰਡ ਗਿਣਤੀ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਰੀ ਵੋਟਿੰਗ ਮੱਤਦਾਤਾ ਨੂੰ ਅਖੋਂ ਪਰੋਖੇ ਕਰਨ ਦੀਆਂ ਕੋਸ਼ਿਸ਼ਾਂ ਦਾ ਠੋਸ ਜਵਾਬ ਹੋਵੇਗਾ੍ ਨੈਸ਼ਵਿਲ ਵਿੱਚ ਨੈਸ਼ਨਲ ਅਰਬਨ ਲੀਗ ਦੇ ਸਾਲਾਨਾ ਸੰਮੇਲਨ ਵਿੱਚ ਬੋਲਦੇ ਹੋਏ, ਸਾਬਕਾ ਉਪ ਰਾਸ਼ਟਰਪਤੀ ਨੇ ਵੋਟਰ ਰਜਿਸਟਰੇਸ਼ਨ, ਪੋਲੰਗ ਸਥਾਨਾਂ ਦੀ ਜਾਂਚ ਅਤੇ ਭਾਰੀ ਮੱਤਦਾਨ ਉਪਰ ਵਾਰ ਵਾਰ ਜੋਰ ਦਿੱਤਾ੍ ਉਨਾਂ ਕਿਹਾ ਕਿ ਸਾਨੂੰ ਹੁਣ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹ ਆਪਣੀ ਵੋਟਰ ਵਜੋਂ ਰਜਿਸਟਰੇਸ਼ਨ ਸਥਿਤੀ ਦੀ ਜਾਂਚ ਕਰਨ ਤੇ ਉਹ ਇਹ ਗੱਲ ਯੀਕੀਨੀ ਬਣਾਉਣ ਕਿ ਉਨਾਂ ਦੇ ਨਾਮ ਵੋਟਰ ਸੂਚੀਆਂ ਤੋਂ ਗਲਤ ਢੰਗ ਨਾਲ ਨਹੀਂ ਹਟਾਏ ਗਏ ਹਨ ਵੋਟਰ ਆਪਣੇ ਪੋਲੰਗ ਸਥਾਨਾਂ ਦੀ ਪੁਸ਼ਟੀ ਕਰਨ ਕਿਉਂਕ ਚੋਣ ਅਧਿਕਾਰੀ ਵੋਟਿੰਗ ਸਥਾਨਾਂ ਨੂੰ ਤਬਦੀਲ ਕਰ ਸਕਦੇ ਹਨ੍ਟ ਹਮਲਾਵਰ ਵੋਟਰ ਲਾਮਬੰਦੀ ਯਤਨਾਂ ਉਪਰ ਜੋਰ ਦਿੰਦਿਆਂ ਹੈਰਿਸ ਨੇ ਕਿਹਾ ਕਿ ਸਾਡੇ ਵਿਰੋਧੀ ਬੇਰਹਿਮ ਹਨ ਇਸ ਲਈ ਸਾਨੂੰ ਵੀ ਬੇਰਹਿਮ ਬਣਨਾ ਪਵੇਗਾ੍ ਉਨਾਂ ਕਿਹਾ ਕਿ ਇਸ ਵੇਲੇ ਉਨਾਂ ਦਾ ਧਿਆਨ 2026 ਦੀਆਂ ਮੱਧਕਾਲੀ ਚੋਣਾਂ ’ਤੇ ਕੇਂਦ੍ਰਿਤ ਹੈ ਅਤੇ ਅਜੇ ਤੱਕ ਮੈ ਇਹ ਫੈਸਲਾ ਨਹੀਂ ਕੀਤਾ ਕਿ 2028 ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜੇਗੀ ਜਾਂ ਨਹੀਂ ਇਸ ਤੋਂ ਇਲਾਵਾ, ਹੈਰਿਸ ਨੇ ਕਈ ਪ੍ਰਗਤੀਸ਼ੀਲ ਪ੍ਰਸਤਾਵਾਂ ਦੀ ਗੱਲ ਕੀਤੀ ਜਿਨਾਂ ਵਿੱਚ ਅਮਰੀਕੀ ਸੁਪਰੀਮ ਕੋਰਟ ਦਾ ਵਿਸਥਾਰ ਕਰਨਾ, ਇਲੈਕਟੋਰਲ ਕਾਲਜ ਨੂੰ ਮੁੜ ਵਿਚਾਰਨਾ ਅਤੇ ਵਾਸ਼ਿੰਗਟਨ, ਡੀ. ਸੀ.

ਅਜੀਤ ਡੈਸਕ 05-08-2026
ਸੈਕਰਾਮੈਂਟੋ, 4 ਅਗਸਤ (ਹੁਸਨ ਲੜੋਆ ਬੰਗਾ) - ਕਮਲਾ ਹੈਰਿਸ ਨੇ ਡੈਮੋਕ੍ਰੇਟਸ ਨੂੰ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਰਿਕਾਰਡ ਗਿਣਤੀ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਰੀ ਵੋਟਿੰਗ ਮੱਤਦਾਤਾ ਨੂੰ ਅਖੋਂ ਪਰੋਖੇ ਕਰਨ ਦੀਆਂ ਕੋਸ਼ਿਸ਼ਾਂ ਦਾ ਠੋਸ ਜਵਾਬ ਹੋਵੇਗਾ੍ ਨੈਸ਼ਵਿਲ ਵਿੱਚ ਨੈਸ਼ਨਲ ਅਰਬਨ ਲੀਗ ਦੇ ਸਾਲਾਨਾ ਸੰਮੇਲਨ ਵਿੱਚ ਬੋਲਦੇ ਹੋਏ, ਸਾਬਕਾ ਉਪ ਰਾਸ਼ਟਰਪਤੀ ਨੇ ਵੋਟਰ ਰਜਿਸਟਰੇਸ਼ਨ, ਪੋਲੰਗ ਸਥਾਨਾਂ ਦੀ ਜਾਂਚ ਅਤੇ ਭਾਰੀ ਮੱਤਦਾਨ ਉਪਰ ਵਾਰ ਵਾਰ ਜੋਰ ਦਿੱਤਾ੍ ਉਨਾਂ ਕਿਹਾ ਕਿ ਸਾਨੂੰ ਹੁਣ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹ ਆਪਣੀ ਵੋਟਰ ਵਜੋਂ ਰਜਿਸਟਰੇਸ਼ਨ ਸਥਿਤੀ ਦੀ ਜਾਂਚ ਕਰਨ ਤੇ ਉਹ ਇਹ ਗੱਲ ਯੀਕੀਨੀ ਬਣਾਉਣ ਕਿ ਉਨਾਂ ਦੇ ਨਾਮ ਵੋਟਰ ਸੂਚੀਆਂ ਤੋਂ ਗਲਤ ਢੰਗ ਨਾਲ ਨਹੀਂ ਹਟਾਏ ਗਏ ਹਨ ਵੋਟਰ ਆਪਣੇ ਪੋਲੰਗ ਸਥਾਨਾਂ ਦੀ ਪੁਸ਼ਟੀ ਕਰਨ ਕਿਉਂਕ ਚੋਣ ਅਧਿਕਾਰੀ ਵੋਟਿੰਗ ਸਥਾਨਾਂ ਨੂੰ ਤਬਦੀਲ ਕਰ ਸਕਦੇ ਹਨ੍ਟ ਹਮਲਾਵਰ ਵੋਟਰ ਲਾਮਬੰਦੀ ਯਤਨਾਂ ਉਪਰ ਜੋਰ ਦਿੰਦਿਆਂ ਹੈਰਿਸ ਨੇ ਕਿਹਾ ਕਿ ਸਾਡੇ ਵਿਰੋਧੀ ਬੇਰਹਿਮ ਹਨ ਇਸ ਲਈ ਸਾਨੂੰ ਵੀ ਬੇਰਹਿਮ ਬਣਨਾ ਪਵੇਗਾ੍ ਉਨਾਂ ਕਿਹਾ ਕਿ ਇਸ ਵੇਲੇ ਉਨਾਂ ਦਾ ਧਿਆਨ 2026 ਦੀਆਂ ਮੱਧਕਾਲੀ ਚੋਣਾਂ ’ਤੇ ਕੇਂਦ੍ਰਿਤ ਹੈ ਅਤੇ ਅਜੇ ਤੱਕ ਮੈ ਇਹ ਫੈਸਲਾ ਨਹੀਂ ਕੀਤਾ ਕਿ 2028 ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜੇਗੀ ਜਾਂ ਨਹੀਂ ਇਸ ਤੋਂ ਇਲਾਵਾ, ਹੈਰਿਸ ਨੇ ਕਈ ਪ੍ਰਗਤੀਸ਼ੀਲ ਪ੍ਰਸਤਾਵਾਂ ਦੀ ਗੱਲ ਕੀਤੀ ਜਿਨਾਂ ਵਿੱਚ ਅਮਰੀਕੀ ਸੁਪਰੀਮ ਕੋਰਟ ਦਾ ਵਿਸਥਾਰ ਕਰਨਾ, ਇਲੈਕਟੋਰਲ ਕਾਲਜ ਨੂੰ ਮੁੜ ਵਿਚਾਰਨਾ ਅਤੇ ਵਾਸ਼ਿੰਗਟਨ, ਡੀ.ਸੀ. ਤੋਂ ਇਲਾਵਾ ਪੋਰਟੋ ਰੀਕੋ ਨੂੰ ਰਾਜ ਦਾ ਦਰਜਾ ਦਿਵਾਉਣਾ ਸ਼ਾਮਲ ਹਨ।
ਪਿਛਲੀ ਖ਼ਬਰ ਜੰਗਲ ਨੂੰ ਲੱਗੀ ਭਿਆਨਕ ਅੱਗ ’ਚ 700 ਇਮਾਰਤਾਂ ਤੇ ਹਜਾਰਾਂ ਏਕੜ ਰਕਬਾ ਸੜਿਆ ਅਗਲੀ ਖ਼ਬਰ ਤੇਲ ਕੰਪਨੀਆਂ ਦੀ ਕਮਾਈ ਦੇਖ ਭੜਕੇ ਟਰੰਪ ਕਿਹਾ, ਪੈਟਰੋਲ ਸਸਤਾ ਕਰਕੇ ਲੋਕਾਂ ਨੂੰ ਰਾਹਤ ਦਿਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।