04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਅੰਦਰ 82 ਸਾਲਾ ਬਜ਼ੁਰਗ ਦੀ ਮੌਤ

ਸਾਨ ਫਰਾਂਸਿਸਕੋ, 3 ਅਗਸਤ (ਐਸ. ਅਸ਼ੋਕ ਭੌਰਾ)-ਇਥੇ ਕੌਮਾਂਤਰੀ ਹਵਾਈ ਅੱਡੇ ’ਤੇ ਇਕ 82 ਸਾਲਾ ਬਜੁਰਗ ਤਰਸੇਮ ਸਿੰਘ ਦੀ ਉਸ ਵਕਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਸਿੱਧੀ ਉਡਾਣ ਰਨਵੇਅ ’ਤੇ ਉਡਾਣ ਭਰਨ ਦੀ ਤਿਆਰੀ ਵਿਚ ਸੀ।

ਮ੍ਰਿਤਕ ਤਰਸੇਮ ਸਿੰਘ ਦੀ ਪੁਰਾਣੀ ਤਸਵੀਰ। 04-08-2026
ਸਾਨ ਫਰਾਂਸਿਸਕੋ, 3 ਅਗਸਤ (ਐਸ. ਅਸ਼ੋਕ ਭੌਰਾ)-ਇਥੇ ਕੌਮਾਂਤਰੀ ਹਵਾਈ ਅੱਡੇ ’ਤੇ ਇਕ 82 ਸਾਲਾ ਬਜੁਰਗ ਤਰਸੇਮ ਸਿੰਘ ਦੀ ਉਸ ਵਕਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਸਿੱਧੀ ਉਡਾਣ ਰਨਵੇਅ ’ਤੇ ਉਡਾਣ ਭਰਨ ਦੀ ਤਿਆਰੀ ਵਿਚ ਸੀ। ਤਰਸੇਮ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਸਨ ਤੇ ਮੌਤ ਵੇਲੇ ਉਸ ਦੀ ਧਰਮ ਪਤਨੀ ਹਰਭਜਨ ਕੌਰ ,ਪੁੱਤਰ ਮਨਜੀਤ ਸਿੰਘ ਚੇੜਾ ਤੇ ਨੂੰਹ ਹਰਜਿੰਦਰ ਕੌਰ ਵੀ ਜਹਾਜ਼ ’ਚ ਨਾਲ ਸਫਰ ਕਰ ਰਹੇ ਸਨ। ਹਰਭਜਨ ਸਿੰਘ ਦਾ ਅੰਤਿਮ ਸੰਸਕਾਰ 8 ਅਗਸਤ ਨੂੰ ਹੇਅਵਰਡ, ਕੈਲੀਫੋਰਨੀਆਂ ’ਚ ਕੀਤਾ ਜਾਵੇਗਾ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੱਲ੍ਹ ਤੋਂ ਜ਼ਿਲ੍ਹਾ ਪੱਧਰ ਤੇ 10 ਅਗਸਤ ਤੋਂ ਰਾਜ ਪੱਧ... ਅਗਲੀ ਖ਼ਬਰ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਵਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।