05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਯਾਤਰੀਆਂ ਦੇ ਝਗੜੇ ਕਾਰਨ ਲਿਵਰਪੂਲ ਆ ਰਹੀ ਉਡਾਣ ਨੂੰ ਰਸਤੇ ’ਚੋਂ ਵਾਪਸ ਮੋੜਿਆ

ਅਜੀਤ ਡੈਸਕ 24-07-2026
ਲੈਸਟਰ, 23 ਜੁਲਾਈ (ਸੁਖਜਿੰਦਰ ਸਿੰਘ ਢੱਡੇ)– ਸਪੇਨ ਦੇ ਟੇਨੇਰਿਫ਼ ਟਾਪੂ ਤੋਂ ਇੰਗਲੈਂਡ ਦੇ ਲਿਵਰਪੂਲ ਲਈ ਉਡਾਣ ਭਰ ਰਹੀ ਈਜ਼ੀਜੈੱਟ ਦੀ ਇਕ ਉਡਾਣ ’ਚ ਵੱਡਾ ਹੰਗਾਮਾ ਹੋ ਗਿਆ। ਜਹਾਜ਼ ਵਿਚ ਸਵਾਰ ਕਰੀਬ 10 ਯਾਤਰੀਆਂ ਵਿਚਾਲੇ ਜ਼ਬਰਦਸਤ ਝਗੜੇ ਕਾਰਨ ਪਾਇਲਟ ਨੂੰ ਉਡਾਣ ਭਰਨ ਤੋਂ ਸਿਰਫ਼ 30 ਮਿੰਟ ਬਾਅਦ ਹੀ ਜਹਾਜ਼ ਵਾਪਸ ਟੇਨੇਰਿਫ਼ ਸਾਊਥ ਹਵਾਈ ਅੱਡੇ ‘ਤੇ ਲੈ ਜਾਣਾ ਪਿਆ। ਜਾਣਕਾਰੀ ਅਨੁਸਾਰ ਜਹਾਜ਼ ਵਿਚ ਕੁੱਲ 186 ਯਾਤਰੀ ਸਵਾਰ ਸਨ। ਉਡਾਣ ਦੌਰਾਨ ਇਕ ਸਮੂਹ ਦੇ ਯਾਤਰੀਆਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਚਾਲਕ ਦਲ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਪੁਲਿਸ ਦੀ ਮੌਜੂਦਗੀ ਦੀ ਮੰਗ ਕੀਤੀ। ਪਾਇਲਟ ਨੇ ਦੱਸਿਆ ਕਿ ਇਹ ਝਗੜਾ ਜਹਾਜ਼ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਗਿਆ ਸੀ। ਇਸ ਕਾਰਨ ਉਡਾਣ ਨੂੰ ਵਾਪਸ ਟੇਨੇਰਿਫ਼ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਜਿਵੇਂ ਹੀ ਜਹਾਜ਼ ਟੇਨੇਰਿਫ਼ ਸਾਊਥ ਹਵਾਈ ਅੱਡੇ ‘ਤੇ ਉਤਰਿਆ, ਪੁਲਿਸ ਨੇ ਹੰਗਾਮਾ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਇਸ ਤੋਂ ਬਾਅਦ ਹੀ ਉਡਾਣ ਨੂੰ ਮੁੜ ਲਿਵਰਪੂਲ ਲਈ ਰਵਾਨਾ ਕੀਤਾ ਗਿਆ। ਈਜ਼ੀਜੈੱਟ ਨੇ ਕਿਹਾ ਕਿ ਜਹਾਜ਼ ਵਿਚ ਗੜਬੜੀ ਵਾਲਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਅੱਜ ਆਰੰਭ ਹੋਵੇਗਾ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਅਗਲੀ ਖ਼ਬਰ ਅਮਰੀਕਾ-ਸਾਊਦੀ ਅਰਬ ਵਿਚ ਵੱਡਾ ਪ੍ਰਮਾਣੂ ਕਰਾਰ, ਨਾਗਰਿਕ ਊਰਜਾ ਪ੍ਰੋਗਰਾਮ ਲਈ ਰਾਹ ਪੱਧਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।