04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅਮਰੀਕਾ ’ਚ ਡੁੱਬਦੇ ਸਾਥੀ ਨੂੰ ਬਚਾਉਂਦਿਆਂ 5 ਲੋਕਾਂ ਦੀ ਮੌਤ

ਅਜੀਤ ਡੈਸਕ 23-07-2026
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਓਹਾਇਓ ਸੂਬੇ ’ਚ ਸਾਇਓਟੋ ਨਦੀ ‘ਚ ਡੁੱਬ ਰਹੇ ਇਕ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੋਲੰਬਸ ਦੇ ਪਾਵੇਲ ਇਲਾਕੇ ‘ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਦਾ ਸਮੂਹ ਨਦੀ ਕੰਢੇ ਇਕੱਠਾ ਹੋਇਆ ਸੀ। ਇਸੇ ਦੌਰਾਨ ਇੱਕ ਵਿਅਕਤੀ ਨਦੀ ‘ਚ ਉਤਰਿਆ ਅਤੇ ਅਚਾਨਕ ਡੁੱਬਣ ਲੱਗਾ। ਆਪਣੇ ਸਾਥੀ ਨੂੰ ਬਚਾਉਣ ਲਈ ਬਾਕੀ ਲੋਕ ਵੀ ਇੱਕ-ਇੱਕ ਕਰਕੇ ਨਦੀ ‘ਚ ਕੁੱਦ ਪਏ, ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਸਾਰੇ ਡੁੱਬ ਗਏ। ਗੋਤਾਖੋਰਾਂ ਨੇ ਐਤਵਾਰ ਨੂੰ ਦੋ ਔਰਤਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਸਨ, ਜਦੋਂ ਕਿ ਸੋਮਵਾਰ ਨੂੰ ਤਿੰਨ ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਸਮੇਂ ਮੌਜੂਦ ਇੱਕ ਬੱਚੇ ਨੇ ਮਦਦ ਲਈ ਰੌਲਾ ਪਾਇਆ, ਜਿਸ ਤੋਂ ਬਾਅਦ ਇਮਰਜੈਂਸੀ ਸਰਵਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਮੌਜੂਦ ਦੋ ਛੋਟੇ ਬੱਚਿਆਂ ਨੂੰ ਸੁਰੱਖਿਅਤ ਬਚਾਅ ਕੇ ਚਾਈਲਡ ਸਰਵਿਸਿਜ਼ ਦੀ ਦੇਖਭਾਲ ਹੇਠ ਭੇਜ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਦਾ ਆਗਾਜ਼ ਅੱਜ ਤੋਂ ਅਗਲੀ ਖ਼ਬਰ ਸਕਾਟਿਸ਼ ਲੇਬਰ ਪਾਰਟੀ ਦੇ ਆਗੂ ਅਨਸ ਸਰਵਰ ਯੂ.ਕੇ. ਸਰਕਾਰ ’ਚ ਮੰਤਰੀ ਬਣਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।