04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬ੍ਰਦਰਜ਼ ਕਲੱਬ ਲੋਨੀਗੋ ਦੁਆਰਾ ਕਰਵਾਇਆ ਕ੍ਰਿਕਟ ਟੂਰਨਾਮੈਂਟ ਬੈਰਗਾਮੋ ਦੀ ਟੀਮ ਨੇ ਜਿੱਤਿਆ

ਅਜੀਤ ਡੈਸਕ 23-07-2026
ਵੈਨਿਸ, 22 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ਦੇ ਬ੍ਰਦਰਜ਼ ਕ੍ਰਿਕਟ ਕਲੱਬ ਲੋਨੀਗੋ ਦੁਆਰਾ ਸਾਲਾਨਾ ਕ੍ਰਿਕਟ ਟੂਰਨਾਮੈਂਟ ਧੂਮ-ਧੜੱਕੇ ਨਾਲ਼ ਕਰਵਾਇਆ ਗਿਆ।ਇਸ ਖੇਡ ਮੇਲੇ ਵਿੱਚ ਪੂਰੇ ਇਟਲੀ ਭਰ ਚੋ ਚੋਟੀ ਦੀਆਂ 21 ਟੀਮਾਂ ਨੇ ਭਾਗ ਲਿਆ।ਸਾਰੇ ਹੀ ਮੁਕਾਬਲੇ ਬਹੁਤ ਹੀ ਫਸਵੇਂ ਅਤੇ ਗਹਿਗੱਚ ਸਨ।ਅਖੀਰ ਫਾਈਨਲ ਮੈਚ ਵਿੱਚ ਬੋਲਗਰੇ ਬੈਰਗਾਮੋ ਦੀ ਟੀਮ ਨੇ ਪਾਲਾਜ਼ੋਲੋ(ਬ੍ਰੇਸ਼ੀਆ) ਨੂੰ ਹਰਾ ਕੇ ਇਸ ਖੇਡ ਮੇਲੇ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਹਾਸਿਲ ਕੀਤਾ।ਇਸੇ ਪ੍ਰਕਾਰ ਰੱਸਾਕਸੀ ਦੇ ਮੁਕਾਬਲਿਆਂ ਵਿਚ ਤਰੀਸ਼ੀਨੋ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਕੇ ਜਿੱਤਾਂ ਹਾਸਿਲ ਕੀਤੀਆਂ।ਇਸ ਖੇਡ ਮੇਲੇ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਸਨ।ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟ੍ਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸਕਾਟਿਸ਼ ਲੇਬਰ ਪਾਰਟੀ ਦੇ ਆਗੂ ਅਨਸ ਸਰਵਰ ਯੂ.ਕੇ. ਸਰਕਾਰ ’ਚ ਮੰਤਰੀ ਬਣਨਗੇ ਅਗਲੀ ਖ਼ਬਰ ਸੋਸ਼ਲ ਮੀਡੀਆ ’ਤੇ ਚਮਕ ਬਣੀ ਮੌਤ ਦਾ ਕਾਰਨ! ਇਨਫਲੂਐਂਸਰ ਏਰੀਏਲਾ ਕਤਲ ਕੇਸ ’ਚ 6 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।