03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨਿਊਯਾਰਕ ‘ਚ ਫ਼ਰਜ਼ੀ ਡਾਕਟਰ ਵਲੋਂ ਟੀਕਾ ਲਗਾਉਣ ਤੋਂ ਬਾਅਦ ਔਰਤ ਦੀ ਮੌਤ

ਅਜੀਤ ਡੈਸਕ 23-07-2026
ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਇਕ ਬਿਨਾਂ ਲਾਇਸੰਸ ਵਾਲੇ ਫ਼ਰਜ਼ੀ ਡਾਕਟਰ ਵੱਲੋਂ ਲਗਾਏ ਗਏ ਟੀਕੇ ਕਰਕੇ 27 ਸਾਲਾ ਮੁਟਿਆਰ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਘਟਨਾ ਬ੍ਰੌਂਕਸ ਇਲਾਕੇ ਦੇ ਰਿਵਰਡੇਲ ਐਵੇਨਿਊ ਸਥਿਤ ‘ਬੇਰੇਸ਼ਿਥ ਲਾਈਫਸਟਾਈਲ ਸੈਂਟਰ’ ਦੀ ਹੈ। ਮ੍ਰਿਤਕਾ ਦੀ ਪਛਾਣ ਐਲਿਜ਼ਾਬੈਥ ਬੈਰਨ (27) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐਲਿਜ਼ਾਬੈਥ ਐਤਵਾਰ ਨੂੰ ਸੈਂਟਰ ਵਿਚ ਇਲਾਜ ਲਈ ਗਈ ਸੀ, ਜਿੱਥੇ ਲੁਈਸ ਰੋਜਾਸ ਨਾਮ ਦੇ ਵਿਅਕਤੀ ਨੇ ਉਸ ਨੂੰ ਕੋਈ ਸੀਰਮ ਇੰਜੈਕਸ਼ਨ ਲਗਾਇਆ। ਇੰਜੈਕਸ਼ਨ ਲੱਗਦਿਆਂ ਹੀ ਉਹ ਅਚਾਨਕ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਤਫ਼ਤੀਸ਼ ਵਿਚ ਖ਼ੁਲਾਸਾ ਹੋਇਆ ਹੈ ਕਿ ਰੋਜਾਸ ਕੋਲ ਡੋਮਿਨਿਕਨ ਰਿਪਬਲਿਕ ਵਿਚ ਡਾਕਟਰੀ ਦਾ ਲਾਇਸੰਸ ਤਾਂ ਸੀ, ਪਰ ਅਮਰੀਕਾ ਵਿਚ ਡਾਕਟਰੀ ਪ੍ਰੈਕਟਿਸ ਕਰਨ ਦੀ ਕੋਈ ਕਾਨੂੰਨੀ ਮਨਜ਼ੂਰੀ ਨਹੀਂ ਸੀ। ਉਹ ਆਪਣੀ ਵੈੱਬਸਾਈਟ ‘ਤੇ ਖ਼ੁਦ ਨੂੰ ਹੋਲਿਸਟਿਕ (ਵੈਦਿਕ/ਕੁਦਰਤੀ) ਡਾਕਟਰ ਦੱਸ ਕੇ ਲੋਕਾਂ ਦਾ ਇਲਾਜ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਨਿਊਯਾਰਕ ਥਰੂਵੇਅ ’ਤੇ ਯਾਤਰੀ ਬੱਸ ਪਲਟੀ, ਛੇ ਜ਼ਖਮੀ ਅਗਲੀ ਖ਼ਬਰ ਈਰਾਨ ਖ਼ਿਲਾਫ਼ ਅਮਰੀਕੀ ਹਮਲੇ ਤੇਜ਼, ਲਿਬਨਾਨ ’ਚ ਹਿਜ਼ਬੁੱਲਾ ਦਾ ਪ੍ਰਭਾਵ ਖ਼ਤਮ ਕਰਨ ਲਈ ‘ਠੋਸ ਯੋਜਨਾ’ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।