19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੈਨੇਡਾ ’ਚ ਪੰਜਾਬੀ ਦੀ ਨਿਕਲੀ 5 ਲੱਖ ਡਾਲਰ ਦੀ ਲਾਟਰੀ

ਅਜੀਤ ਡੈਸਕ 22-07-2026
ਐਬਟਸਫੋਰਡ, 21 ਜੁਲਾਈ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਨਿਵਾਸੀ ਪੰਜਾਬੀ ਪੁਲਵਿੰਦਰ ਸਿੰਘ ਦੀ 5 ਲੱਖ ਡਾਲਰ ਭਾਵ ਤਕਰੀਬਨ 3 ਕਰੋੜ 40 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਪਲਵਿੰਦਰ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ ਮੈਕਸ ਲਾਟਰੀ ਦੀ ਟਿਕਟ ਰਿਚਮੰਡ ਦੀ ਵਿਲੀਅਮਜ਼ ਤੇ ਨੰਬਰ 3 ਰੋਡ ’ਤੇ ਸਥਿਤ ਸਟੋਰ ਤੋਂ ਖਰੀਦੀ ਸੀ। ਜਦੋਂ ਉਸ ਨੇ ਟਿਕਟ ਚੈੱਕ ਕੀਤੀ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਹ 5 ਲੱਖ ਡਾਲਰ ਦੀ ਲਾਟਰੀ ਜਿੱਤ ਚੁੱਕਾ ਹੈ। ਉਸ ਨੇ ਸਭ ਤੋਂ ਪਹਿਲਾਂ ਲਾਟਰੀ ਜਿੱਤਣ ਦੀ ਖਬਰ ਆਪਣੀ ਪਤਨੀ ਤੇ ਧੀ ਨੂੰ ਦੱਸੀ। ਪੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲਾਟਰੀ ਦੀ ਜਿੱਤੀ ਹੋਈ ਰਾਸ਼ੀ ਦੀ ਕੁਝ ਰਕਮ ਨਾਲ ਆਪਣੇ ਘਰ ਦੀ ਨਵੀਨੀਕਰਨ ਕਰਨਗੇ ਤੇ ਪਰਿਵਾਰ ਸਮੇਤ ਯਾਤਰਾ ’ਤੇ ਜਾਣਗੇ।
ਪਿਛਲੀ ਖ਼ਬਰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜਾਏ ਜਾ ਰਹੇ ਸਲਾਨਾ ਧਾਰਮਿਕ ਦੀਵਾਨਾ -ਗਿਆਨੀ ਪਿੰਦਰਪਾਲ ਸਿੰਘ ਭਰਨਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।