20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਇੰਡੀਆ ਹਾਊਸ ਵਿਖੇ ਭਾਰਤੀ ਕ੍ਰਿਕਟ ਟੀਮ ਦੇ ਸਨਮਾਨ ਵਿਚ ਸ਼ਾਨਦਾਰ ਸਮਾਰੋਹ

ਅਜੀਤ ਡੈਸਕ 22-07-2026
ਲੰਡਨ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਬੀਤੇ ਦਿਨੀ ਇੰਡੀਆ ਹਾਊਸ ਵਿਖੇ ਇੱਕ ਯਾਦਗਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂ ਕੇ ਦੇ ਦੌਰੇ ‘ਤੇ ਆਈ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਵਾਗਤੀ ਸਮਾਰੋਹ ਦੌਰਾਨ ਨਾ ਸਿਰਫ਼ ਮੈਦਾਨ ‘ਤੇ ਟੀਮ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ, ਸਗੋਂ ਸਰਹੱਦਾਂ ਅਤੇ ਪੀੜ੍ਹੀਆਂ ਤੋਂ ਪਾਰ ਜਾ ਕੇ ਕਰੋੜਾਂ ਲੋਕਾਂ ਨੂੰ ਇੱਕਜੁੱਟ ਕਰਨ ਵਾਲੀ ਕ੍ਰਿਕਟ ਦੀ ਵਿਲੱਖਣ ਸ਼ਕਤੀ ਨੂੰ ਵੀ ਸਲਾਹਿਆ ਗਿਆ।
ਇਸ ਖ਼ਾਸ ਸ਼ਾਮ ਦੌਰਾਨ ਬੀ ਸੀ ਸੀ ਆਈ ਦੇ ਅਧਿਕਾਰੀ, ਭਾਰਤੀ ਟੀਮ ਦੇ ਮੈਂਬਰ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ। ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਬੀ ਸੀ ਸੀ ਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਭਾਰਤ ਅਤੇ ਯੂ ਕੇ ਵਿਚਾਲੇ ਕ੍ਰਿਕਟ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਾਂਝੇ ਸਫ਼ਰ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਕਪਤਾਨ ਸ਼ੁਭਮਨ ਗਿੱਲ, ਉਪ-ਕਪਤਾਨ ਸ਼੍ਰੇਅਸ ਅਈਅਰ ਅਤੇ ਟੀਮ ਦੇ ਹੋਰ ਖਿਡਾਰੀਆਂ ਨੇ ਆਪਣੀ ਇਸ ਖੇਡ ਯਾਤਰਾ ਦੇ ਅਨੁਭਵ ਸਾਂਝੇ ਕੀਤੇ।
ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕ੍ਰਿਕਟ ਕਿਸ ਤਰ੍ਹਾਂ ਭਾਰਤ ਅਤੇ ਯੂ ਕੇ ਵਿਚਾਲੇ ਇੱਕ ਮਜ਼ਬੂਤ ਪੁਲ ਦਾ ਕੰਮ ਕਰਦੀ ਹੈ, ਜੋ ਆਪਸੀ ਜਜ਼ਬੇ, ਸਤਿਕਾਰ ਅਤੇ ਖੇਡ ਜਗਤ ਦੀ ਬਿਹਤਰੀ ਰਾਹੀਂ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਮੌਕੇ ਖਿਡਾਰੀਆਂ ਨਾਲ ਦਿਲਚਸਪ ਗੱਲਬਾਤ ਦਾ ਪ੍ਰਬੰਧ ਵੀ ਕੀਤਾ ਗਿਆ।
ਪਿਛਲੀ ਖ਼ਬਰ ਲਾਂਗ ਆਇਲੈਂਡ ਦੀ ਸੜਕ ਨੂੰ ਬਣਾਇਆ ਰੇਸਿੰਗ ਟਰੈਕ,ਪੁਲਿਸ ਨੇ 9 ਲੋਕ ਫੜੇ, 12 ਕਾਰਾਂ ਜ਼ਬਤ ਤੇ 46 ਚਲਾਨ ਅਗਲੀ ਖ਼ਬਰ ਬਰਤਾਨੀਆ ਦੇ ‘ਲਾਟਰੀ ਵੀਜ਼ਾ’ ਲਈ ਅੱਜ ਖੁੱਲ੍ਹੇਗੀ ਆਖ਼ਰੀ ਬੈਲਟ, ਭਾਰਤੀ ਨੌਜਵਾਨਾਂ ਕੋਲ ਦੋ ਸਾਲ ਲਈ ਯੂਕੇ ਆ ਕੇ ਕੰਮ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।