24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਟੋਰਾਂਟੋ ਤੇ ਆਸ-ਪਾਸ ਦੇ ਖੇਤਰਾਂ ਵਿਚ ਕਣਕ ਦੀ ਵਾਢੀ ਜ਼ੋਰਾਂ ’ਤੇ

ਅਜੀਤ ਡੈਸਕ 22-07-2026
ਟੋਰਾਂਟੋ, 21 ਜੁਲਾਈ (ਹਰਜੀਤ ਸਿੰਘ ਬਾਜਵਾ)-ਦੁਨੀਆ ਭਰ ਦੀ ਕਿਸਾਨੀ ਲੱਗਭੱਗ ਕੁਦਰਤ ਦੇ ਦਾਰੋ-ਮਦਾਰ ਤੇ’ ਹੀ ਨਿਰਭਰ ਕਰਦੀ ਹੈ,ਫ਼ਸਲ ਬੀਜਣੀਂ,ਪਾਲਣੀ,ਵੱਢਣੀ ਇਸ ਸਭ ਲਈ ਭਾਵੇਂ ਕਿਸਾਨ ਬਹੁਤ ਮਿਹਨਤ ਕਰਦਾ ਹੈ ਪਰ ਮੌਸਮ ਦੀ ਬੇ-ਯਕੀਨੀ, ਫ਼ਸਲ ਬੀਜਣ ਅਤੇ ਫ਼ਸਲ ਸਾਂਭਣ ਲੱਗਿਆਂ ਦੋਵਾਂ ਟਾਈਮਾਂ ਦੌਰਾਨ ਕਿਸਾਨ ਦੇ ਸੁਪਨਿਆਂ ਤੇ’ ਭਾਰੂ ਹੋ ਜਾਂਦੀ ਹੈ। ਅੱਜਕੱਲ੍ਹ ਓਂਟਾਰੀਓ ਸੂਬੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕਣਕ ਦੀ ਵਾਢੀ ਜ਼ੋਰਾਂ ਉੱਤੇ ਹੈ ਅਤੇ ਮੌਸਮ ਦੇ ਉਤਰਾਅ ਚੜਾਅ ਨੂੰ ਵੇਖਦਿਆਂ ਇੱਥੋਂ ਦਾ ਕਿਸਾਨ ਕਣਕ ਦੀ ਫ਼ਸਲ ਨੂੰ ਸਾਂਭਣ ਵੱਲ ਲੱਗਾ ਹੋਇਆ ਹੈ,ਇਸ ਬਾਰੇ ਗੱਲ ਕਰਦਿਆਂ ਟੋਰਾਂਟੋ ਦੇ ਨਿਆਗਰਾ ਸ਼ਹਿਰ ਵੱਲ ਪੈਂਦੇ ਸ਼ਹਿਰ ਹਮਿਲਟਨ ਦੇ ਕਿਸਾਨ ਜੌਹਨ ਕੈਟਲ ਜੋ ਕਿ ਆਪਣੀ ਕੰਬਾਇਨ ਨਾਲ ਕਣਕ ਵੱਢ ਰਿਹਾ ਸੀ ਨੇ ਦੱਸਿਆ ਕਿ ਉਸਦੇ ਇੱਥੇ ਲੱਗਭੱਗ, 576 ਏਕੜ ਕਣਕ ਦੀ ਫ਼ਸਲ ਦਾ ਇਕੱਠਾ ਟੱਕ ਹੈ ਇਸ ਲਈ ਉਹ ਅਤੇ ਉਸਦਾ ਪੁੱਤਰ ਸ਼ੇਨ ਕੈਟਲ ਆਪੋ ਆਪਣੀਆਂ ਕੰਬਾਇਨਾਂ ਲੈ ਕੇ ਕਣਕ ਦੀ ਵਾਢੀ ਲਈ ਜੁੱਟੇ ਹੋਏ ਹਨ, ਜੌਹਨ ਕੇਟਲ ਦੇ ਦੱਸਣ ਅਨੁਸਾਰ ਨਿਆਗਰਾ ਫ਼ਾਲਜ਼ ਦਾ ਇਹ ਇਲਾਕਾਨਦੀਆਂ ਅਤੇ ਝੀਲਾਂ ਦਾ ਇਲਾਕਾ ਹੈ ਅਤੇ ਇੱਥੇ ਮੀਂਹ ਵੀ ਬਹੁਤ ਜਿਆਦਾ ਪੈਂਦੇ ਹਨ,ਉਸਨੇ ਗੱਲ ਕਰਦਿਆਂ ਅਸਮਾਨ ਉੱਤੇ ਮੰਡਰਾ ਰਹੇ ਬੱਦਲਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਜੇਕਰ ਇਹ ਬੱਦਲ ਵਰ੍ਹ ਗਏ ਤਾਂ ਕੀਤੀ ਕਰਾਈ ਤੇ’ ਪਾਣੀ ਫਿਰ ਜਾਵੇਗਾ,ਇਸ ਲਈ ਫਟਾਫਟ ਫ਼ਸਲ ਸਾਂਭਣ ਲਈ ਲੱਗੇ ਹੋਏ ਹਾਂ,ਉਸਨੇ ਦੱਸਿਆ ਕਿ ਕਣਕ ਵੱਢ ਕੇ ਨਾਲੋ-ਨਾਲ ਟਰੱਕ ਵਿੱਚ ਭਰ ਰਹੇ ਹਾਂ ਅਤੇ ਨਾਲ ਹੀ ਇਹ ਕਣਕ ਸਿੱਧੀ ਮੰਡੀ ਵਿੱਚ ਜਾਵੇਗੀ ਅਤੇ ਕਾਫੀ ਹਿੱਸਾ ਸਟੋਰ ਕਰ ਕੇ ਰੱਖ ਲਿਆ ਜਾਵੇਗਾ,ਉਹਨਾਂ ਦੱਸਿਆ ਕਿ ਕਣਕ ਦੇ ਨਾੜ ਨੂੰ ਦੂਜੀ ਨਾੜ ਇਕੱਠਾ ਕਰਨ ਵਾਲੀਕੰਬਾਇਨ ਨਾਲ ਵੱਡ ਕੇ ਨਾਲ ਦੀ ਨਾਲ ਹੀ ਉਸਦੀਆਂ ਭਰੀਆਂ(ਹੇਅ)ਬੰਨ੍ਹ ਲਈਆਂ ਜਾਂਦੀਆਂ ਹਨ ਤੇ’ ਇਹ ਪਸ਼ੂਆਂ ਲਈ ਸਾਂਭ ਕੇ ਰੱਖ ਲਈਆਂ ਜਾਂਦੀਆਂ ਹਨ।ਦੋਵਾਂ ਪਿਉ ਪੁੱਤਰਾਂ ਨੇ ਆਖਿਆ ਕਿ ਖੇਤੀ ਸਾਡਾ ਪਿਤਾ-ਪੁਰਖੀ ਕਿੱਤਾ ਹੈਅਸੀਂ ਇਸਨੂੰ ਛੱਡ ਨਹੀ ਸੱਕਦੇ,ਉਹਨਾਂ ਦੱਸਿਆ ਕਿ ਸਾਡੇ ਕੋਲ ਅਨੇਕਾਂ ਹੀ ਗਾਵਾਂ ਅਤੇ ਕੁਕੜੀਆਂ ਹਨ,ਸਾਨੂੰ ਆਪਣੀ ਖੇਤੀ ਅਤੇ ਜਾਨਵਰਾਂ ਨਾਲ ਬੇਹੱਦ ਪਿਆਰ ਹੈ।
ਪਿਛਲੀ ਖ਼ਬਰ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਬਰਮਿੰਘਮ ਯੂ.ਕੇ. ਵਿਖੇ ਗੁਰਮਤਿ ਸਮਾਗਮ ’ਚ ਸ਼ਾਮਿ... ਅਗਲੀ ਖ਼ਬਰ ਸੱਭਿਆਚਾਰਕ ਮੇਲੇ ’ਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਲਾਈਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।