25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਟਰੰਪ ਪ੍ਰਸ਼ਾਸਨ ਦੀ ਏ.ਆਈ. ਸੰਸਥਾ ਦੇ ਮੁਖੀ ਵੱਲੋਂ ਅਸਤੀਫ਼ਾ, ਭਾਰਤੀ ਮੂਲ ਦੇ ਅਰਵਿੰਦ ਰਮਨ ਨੂੰ ਮਿਲੀ ਕਾਰਜਕਾਰੀ ਜ਼ਿੰਮੇਵਾਰੀ

ਅਜੀਤ ਡੈਸਕ 22-07-2026
ਨਿਊਯਾਰਕ, 21 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਅਹਿਮ ਸੰਸਥਾ ਦੀ ਅਗਵਾਈ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸੈਂਟਰ ਫਾਰ ਏਆਈ ਸਟੈਂਡਰਡਜ਼ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਕ੍ਰਿਸ ਫਾਲ ਨੇ ਨਿਯੁਕਤੀ ਤੋਂ ਸਿਰਫ਼ ਤਿੰਨ ਮਹੀਨਿਆਂ ਬਾਅਦ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕ੍ਰਿਸ ਫਾਲ ਵੱਲੋਂ ਅਚਾਨਕ ਅਹੁਦਾ ਛੱਡਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਅਮਰੀਕੀ ਵਪਾਰ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਡਾ. ਅਰਵਿੰਦ ਰਮਨ ਹੁਣ ਇਸ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਵਜੋਂ ਵੀ ਜ਼ਿੰਮੇਵਾਰੀ ਸੰਭਾਲਣਗੇ। ਉਹ ਲੰਮੇ ਸਮੇਂ ਤੱਕ ਪਰਡਿਊ ਯੂਨੀਵਰਸਿਟੀ ਨਾਲ ਜੁੜੇ ਰਹੇ ਅਤੇ ਇੰਜੀਨੀਅਰਿੰਗ ਕਾਲਜ ਦੇ ਡੀਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਇਹ ਕੇਂਦਰ ਅਮਰੀਕੀ ਵਪਾਰ ਵਿਭਾਗ ਅਧੀਨ ਕੰਮ ਕਰਦਾ ਹੈ ਅਤੇ ਵਪਾਰਕ ਏਆਈ ਪ੍ਰਣਾਲੀਆਂ ਦੀ ਜਾਂਚ, ਖੋਜ ਅਤੇ ਸੁਰੱਖਿਆ ਮਾਪਦੰਡ ਤਿਆਰ ਕਰਨ ਵਿੱਚ ਸਰਕਾਰ ਦੀ ਮਦਦ ਕਰਦਾ ਹੈ। ਇਸ ਦਾ ਕੰਮ ਨਵੀਂ ਏਆਈ ਤਕਨਾਲੋਜੀ ਨਾਲ ਜੁੜੇ ਸਾਈਬਰ ਸੁਰੱਖਿਆ, ਜੈਵਿਕ, ਰਸਾਇਣਕ ਅਤੇ ਕੌਮੀ ਸੁਰੱਖਿਆ ਖ਼ਤਰਿਆਂ ਦਾ ਮੁਲਾਂਕਣ ਕਰਨਾ ਵੀ ਹੈ।
ਤੇਜ਼ੀ ਨਾਲ ਵਧ ਰਹੀ ਏਆਈ ਦੌੜ ਦੌਰਾਨ ਇਸ ਅਹਿਮ ਸੰਸਥਾ ਦੀ ਕਮਾਨ ਭਾਰਤੀ ਮੂਲ ਦੇ ਵਿਗਿਆਨੀ ਨੂੰ ਮਿਲਣਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਡਾ. ਰਮਨ ਕਿੰਨੇ ਸਮੇਂ ਤੱਕ ਕਾਰਜਕਾਰੀ ਡਾਇਰੈਕਟਰ ਵਜੋਂ ਕੰਮ ਕਰਨਗੇ ਜਾਂ ਪੱਕੇ ਮੁਖੀ ਦੀ ਨਿਯੁਕਤੀ ਕਦੋਂ ਹੋਵੇਗੀ।
ਪਿਛਲੀ ਖ਼ਬਰ ਯੂ.ਕੇ. ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਵੱਲੋਂ ਘਰੇਲੂ ਬਿਜਲੀ ਦੇ ਬਿੱਲਾਂ ਤੋਂ ਵੈਟ ਹਟਾਉਣ ਦਾ ਐਲਾਨ ਅਗਲੀ ਖ਼ਬਰ ਮਮਦਾਨੀ ਵਲੋਂ ਸਿਟੀ ਕੌਂਸਲ ਦਾ ਪ੍ਰਸਤਾਵਿਤ ਤਨਖਾਹ ਵਾਧਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।