07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੂਬਾ ਲਾਸੀਓ ਦੇ ਕਸਬਾ ਪੁਨਤੀਨੀਆ ਵਿਖੇ 36 ਸਾਲਾ ਮਾਨ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਅਜੀਤ ਡੈਸਕ 18-07-2026
ਵੈਨਿਸ, 17 ਜੁਲਾਈ (ਹਰਦੀਪ ਸਿੰਘ ਕੰਗ)-ਸੂਬਾ ਲਾਸੀਓ ਦੇ ਖੇਤੀਬਾੜੀ ਖੇਤਰ ਵਜੋਂ ਜਾਣੇ ਜਾਂਦੇ ਕਸਬਾ ਪੁਨਤੀਨੀਆ (ਲਾਤੀਨਾ) ਵਿਖੇ ਬੀਤੇ ਦਿਨ ਤੜਕਸਾਰ ਸਵੇਰੇ ਕਰੀਬ 5 ਵਜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ 36 ਸਾਲਾ ਭਾਰਤੀ ਮਾਨ ਸਿੰਘ (ਜਲੰਧਰ)ਖੇਤੀਬਾੜੀ ਮਜ਼ਦੂਰ ਦੀ ਕੰਮ ਤੇ ਜਾਦੇ ਸਮੇਂ ਮੌਤ ਹੋ ਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਮਾਨ ਸਿੰਘ ਸਵੇਰੇ -ਸਵੇਰੇ ਕੰਮ ਕਰਨ ਲਈ ਸਾਈਕਲ ਤੇ ਜਾ ਰਿਹਾ ਸੀ ਤਾਂ ਉਸਨੂੰ ਪਿੱਛੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ,ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਨ ਸਿੰਘ ਦੀ ਘਟਨਾ ਸਥਲ ਤੇ ਹੀ ਮੌਤ ਹੋ ਗਈ। ਪੀੜਤ ਆਪਣੀ ਈ-ਬਾਈਕ ‘ਤੇ ਵਿਆ ਡੇਲਾ ਸਟ੍ਰਿਸੀਆ ‘ਤੇ ਜਾ ਰਿਹਾ ਸੀ ਜਦੋਂ ਉਸਨੂੰ ਸਥਾਨਕ ਇਟਾਲੀਅਨ ਆਪਣੀ ਫੋਰਡ ਫੇਸਟਾ ਕਾਰ ਦੇ ਨਾਲ ਟੱਕਰ ਮਾਰ ਦਿੱਤੀ, ਜੋ ਕੰਮ ‘ਤੇ ਜਾਣ ਲਈ ਜਲਦੀ ਘਰੋਂ ਵੀ ਨਿਕਲਿਆ ਸੀ। ਇਹ ਹਾਦਸਾ ਸਵੇਰੇ 5:00 ਵਜੇ ਤੋਂ ਬਾਅਦ ਵਾਪਰਿਆ। ਬਚਾਅ ਕਰਮਚਾਰੀਆਂ ਦੇ ਭਾਰਤੀ ਮਾਨ ਸਿੰਘ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਅਫਸੋਸ ਸਭ ਬੇਫਲ ਹੋਇਆ । ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਭਾਰਤੀ ਵਿਅਕਤੀ ਨੂੰ ਕਈ ਮੀਟਰ ਦੂਰ ਸੁੱਟ ਦਿੱਤਾ ਗਿਆ, ਜਦੋਂ ਕਿ ਉਸਦੀ ਸਾਈਕਲ ਇੱਕ ਖਾਈ ਵਿੱਚ ਜਾ ਡਿੱਗੀ। ਪੁਨਤੀਨੀਆ ਸਟੇਸ਼ਨ ਕਮਾਂਡ ਅਤੇ ਲਾਤੀਨਾ ਮੋਬਾਈਲ ਰੇਡੀਓ ਯੂਨਿਟ ਦੇ ਪੁਲਸ ਅਧਿਕਾਰੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਾਰਤੀ ਵਿਅਕਤੀ ਨੇ ਨਾ ਤਾਂ ਰਿਫਲੈਕਟਰ ਵਾਲੀ ਸੈਫਟੀ ਜੈਕਟ ਪਾਈ ਹੋਈ ਸੀ ਨਾਂ ਹੀ ਸਾਇਕਲ ਤੇ ਲਾਇਟ ਲੱਗੀ ਹੋਈ ਸੀ ਕਿਉਂਕਿ ਹਨੇਰਾ ਜਿਆਦਾ ਹੋਣ ਕਾਰਨ ਗੱਡੀ ਵਾਲੇ ਡਰਾਈਵਰ ਵੱਲੋਂ ਅੱਗੇ ਚੰਗੀ ਤਰ੍ਹਾਂ ਸਾਫ ਨਾ ਦਿਸਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ।ਮ੍ਰਿਤਕ ਮਾਨ ਸਿੰਘ ਆਪਣੇ ਪਿੱਛੇ ਬੁੱਢੇ ਮਾਪੇ ,ਵਿਧਵਾ ਪਤਨੀ ਤੇ 1 ਮਾਸੂਮ ਨੂੰ ਰੋਦੇ ਛੱਡ ਗਿਆ ਹੈ।
ਪਿਛਲੀ ਖ਼ਬਰ ਭਾਰਤੀ ਇੰਜੀਨੀਅਰ ਦੀ ਸਕਾਈਡਾਈਵਿੰਗ ਹਾਦਸੇ ਵਿਚ ਮੌਤ ਅਗਲੀ ਖ਼ਬਰ 25 ਜੁਲਾਈ ਨੂੰ ਲੱਗੇਗੀ ਕਲੋਵਰਡੇਲ ਮਾਰਕੀਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।