07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਐਪਸਟਿਨ ਫਾਈਲਾਂ ਨੂੰ ਲੈ ਕੇ ਅਮਰੀਕਾ ਵਿੱਚ ਸਿਆਸੀ ਘਮਾਸਾਨ, ਪੀੜਤਾਂ ਨੇ ਨਿਆਂ ਲਈ ਆਵਾਜ਼ ਕੀਤੀ ਬੁਲੰਦ

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਜੈਫਰੀ ਐਪਸਟਿਨ ਮਾਮਲੇ ਨੂੰ ਲੈ ਕੇ ਅਮਰੀਕਾ ਵਿੱਚ ਵਿਵਾਦ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਐਪਸਟਿਨ ਫਾਈਲਾਂ, ਉਨ੍ਹਾਂ ਵਿੱਚ ਕੀਤੀਆਂ ਰੈਡੈਕਸ਼ਨਾਂ ਅਤੇ ਦਸਤਾਵੇਜ਼ਾਂ ਦੇ ਜਾਰੀ ਕਰਨ ਦੇ ਤਰੀਕੇ ਨੂੰ ਲੈ ਕੇ ਸਰਕਾਰ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਪਸਟਿਨ ਦੀ ਪੀੜਤਾ ਡੈਨੀ ਬੈਂਸਕੀ ਨੇ ਅਮਰੀਕੀ ਸੀਨੇਟ ਦੀ ਸੁਣਵਾਈ ਦੌਰਾਨ ਭਾਵੁਕ ਬਿਆਨ ਦਿੰਦਿਆਂ ਦੋਸ਼ ਲਗਾਇਆ ਕਿ ਨਿਆਂ ਵਿਭਾਗ ਨੇ ਪੀੜਤਾਂ ਦੀ ਨਿੱਜੀ ਜਾਣਕਾਰੀ ਦੀ ਪੂਰੀ ਸੁਰੱਖਿਆ ਨਹੀਂ ਕੀਤੀ ਅਤੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਮੁੜ ਮਾਨਸਿਕ ਤੌਰ ‘ਤੇ ਝਟਕਾ ਲੱਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆਵੇ ਅਤੇ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਰਿਪਬਲਿਕਨ ਸੀਨੇਟਰ ਥੌਮ ਟਿਲਿਸ ਨੇ ਵੀ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਜਦ ਤੱਕ ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਂਸ਼ ਐਪਸਟਿਨ ਦੀਆਂ ਪੀੜਤਾਂ ਨਾਲ ਮੁਲਾਕਾਤ ਨਹੀਂ ਕਰਦੇ, ਉਹ ਉਨ੍ਹਾਂ ਦੀ ਸਥਾਈ ਨਿਯੁਕਤੀ ਦੇ ਹੱਕ ਵਿੱਚ ਵੋਟ ਨਹੀਂ ਦੇਣਗੇ।
ਇਸੇ ਦੌਰਾਨ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਮੰਨਿਆ ਕਿ ਐਪਸਟਿਨ ਫਾਈਲਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੇ ਤਰੀਕੇ ਵਿੱਚ ਟਰੰਪ ਪ੍ਰਸ਼ਾਸਨ ਤੋਂ ਗਲਤੀਆਂ ਹੋਈਆਂ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਕੋਈ ਜਾਣਕਾਰੀ ਛੁਪਾਉਣਾ ਨਹੀਂ ਸੀ, ਸਗੋਂ ਸੰਚਾਰ ਦੇ ਪੱਧਰ ‘ਤੇ ਕਮੀਆਂ ਰਹੀਆਂ।
ਦੂਜੇ ਪਾਸੇ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਵੱਲੋਂ ਬਿਨਾਂ ਰੈਡੈਕਸ਼ਨ ਵਾਲੀਆਂ ਐਪਸਟਿਨ ਫਾਈਲਾਂ ਮੰਗਣ ‘ਤੇ ਅਮਰੀਕੀ ਨਿਆਂ ਵਿਭਾਗ ਨੇ ਇਨਕਾਰ ਕਰ ਦਿੱਤਾ। ਵਿਭਾਗ ਦਾ ਕਹਿਣਾ ਹੈ ਕਿ ਸੰਘੀ ਕਾਨੂੰਨ, ਅਦਾਲਤੀ ਹੁਕਮਾਂ ਅਤੇ ਪੀੜਤਾਂ ਅਤੇ ਗਵਾਹਾਂ ਦੀ ਗੋਪਨੀਯਤਾ ਨਾਲ ਜੁੜੇ ਨਿਯਮਾਂ ਕਾਰਨ ਇਹ ਦਸਤਾਵੇਜ਼ ਪੂਰੀ ਤਰ੍ਹਾਂ ਜਾਰੀ ਨਹੀਂ ਕੀਤੇ ਜਾ ਸਕਦੇ।
ਐਪਸਟਿਨ ਮਾਮਲਾ ਹੁਣ ਸਿਰਫ਼ ਇੱਕ ਪੁਰਾਣਾ ਅਪਰਾਧਿਕ ਕੇਸ ਨਹੀਂ ਰਿਹਾ, ਸਗੋਂ ਅਮਰੀਕੀ ਰਾਜਨੀਤੀ, ਨਿਆਂ ਪ੍ਰਣਾਲੀ ਅਤੇ ਪੀੜਤਾਂ ਦੇ ਅਧਿਕਾਰਾਂ ਨਾਲ ਜੁੜਿਆ ਵੱਡਾ ਮੁੱਦਾ ਬਣ ਗਿਆ ਹੈ। ਜਾਂਚ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਲੈ ਕੇ ਚਰਚਾ ਅਜੇ ਵੀ ਜਾਰੀ ਹੈ।
ਪਿਛਲੀ ਖ਼ਬਰ ਬੀ.ਸੀ. ‘ਚ ਅਸਥੀਆਂ ਜਲ ਪ੍ਰਵਾਹ ਕਰਨ ਦਾ ਸਥਾਨ ਬਣਾਉਣ ਦਾ ਫੈਸਲਾ ਅਗਲੀ ਖ਼ਬਰ ਕੈਨੇਡਾ ਦੀ ਜੰਗਲੀ ਅੱਗ ਨੇ ਅਮਰੀਕਾ ਨੂੰ ਧੂੰਏਂ ਦੀ ਚਾਦਰ ਹੇਠ ਲਿਆਂਦਾ, ਰਿਪਬਲਿਕਨ ਸੈਨੇਟਰ ਨੇ ਪਾਬੰਦੀਆਂ ਵਾਲੇ ਬਿੱਲ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।