08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਟਰੰਪ-ਅਲ ਜ਼ੈਦੀ ਮੁਲਾਕਾਤ ਨਾਲ ਅਮਰੀਕਾ-ਇਰਾਕ ਰਿਸ਼ਤਿਆਂ ’ਚ ਨਵਾਂ ਅਧਿਆਏ ਸ਼ੁਰੂ

ਅਜੀਤ ਡੈਸਕ 17-07-2026
** ਫੌਜੀ ਮੌਜੂਦਗੀ ਤੋਂ ਆਰਥਿਕ ਭਾਈਵਾਲੀ ਵੱਲ ਵੱਡਾ ਮੋੜ
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ-ਜ਼ੈਦੀ ਵਿਚਾਲੇ ਵ੍ਹਾਈਟ ਹਾਊਸ ਵਿਚ ਹੋਈ ਉੱਚ ਪੱਧਰੀ ਮੁਲਾਕਾਤ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ਦੇ ਸੰਕੇਤ ਦਿੱਤੇ ਹਨ। ਹੁਣ ਧਿਆਨ ਲੰਬੀ ਫੌਜੀ ਮੌਜੂਦਗੀ ਤੋਂ ਹਟਾ ਕੇ ਤੇਲ, ਗੈਸ, ਬਿਜਲੀ, ਨਿਵੇਸ਼, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਟਰੰਪ ਨੇ ਅਲ-ਜ਼ੈਦੀ ਨਾਲ ਆਪਣੀ “ਬੇਹੱਦ ਵਧੀਆ ਤਾਲਮੇਲ” ਦੀ ਗੱਲ ਕਰਦਿਆਂ ਉਨ੍ਹਾਂ ਨੂੰ ਇਰਾਕ ਅਤੇ ਮੱਧ ਪੂਰਬ ਲਈ ਇੱਕ ਉਭਰਦਾ ਆਗੂ ਦੱਸਿਆ। ਟਰੰਪ ਨੇ ਕਿਹਾ ਕਿ ਇਰਾਕ ਕੋਲ ਵੱਡੇ ਤੇਲ ਸਰੋਤ ਅਤੇ ਆਰਥਿਕ ਸੰਭਾਵਨਾਵਾਂ ਹਨ, ਜਿਨ੍ਹਾਂ ਰਾਹੀਂ ਦੋਵੇਂ ਦੇਸ਼ ਕਈ ਨਵੇਂ ਸੌਦੇ ਕਰ ਸਕਦੇ ਹਨ ਅਤੇ ਅਮਰੀਕਾ ਤੇ ਇਰਾਕ ਦੋਵਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ਮੁਲਾਕਾਤ ਦਾ ਸਭ ਤੋਂ ਵੱਡਾ ਐਲਾਨ ਇਰਾਕ ਵਿਚ ਮੌਜੂਦ ਅਮਰੀਕੀ ਫੌਜਾਂ ਦੀ ਵਾਪਸੀ ਨਾਲ ਜੁੜਿਆ ਰਿਹਾ। ਦੋਵੇਂ ਆਗੂਆਂ ਨੇ ਕਿਹਾ ਕਿ ਬਚੇ ਹੋਏ ਅਮਰੀਕੀ ਸੈਨਿਕ 30 ਸਤੰਬਰ ਤੱਕ ਇਰਾਕ ਤੋਂ ਪੂਰੀ ਤਰ੍ਹਾਂ ਵਾਪਸ ਚਲੇ ਜਾਣਗੇ। ਟਰੰਪ ਮੁਤਾਬਕ ਹੁਣ ਇਰਾਕ ਵਿਚ ਫੌਜੀ ਮੌਜੂਦਗੀ ਦੀ ਲੋੜ ਘਟ ਗਈ ਹੈ ਅਤੇ ਭਵਿੱਖ ਵਿਚ ਅਮਰੀਕੀ ਕੰਪਨੀਆਂ ਵਪਾਰਕ ਸਾਂਝ ਰਾਹੀਂ ਆਪਣੀ ਭੂਮਿਕਾ ਵਧਾਉਣਗੀਆਂ।
ਪਿਛਲੀ ਖ਼ਬਰ ਅਮਰੀਕਾ ਨੇ ਬ੍ਰਾਜ਼ੀਲ ’ਤੇ 25 ਫੀਸਦੀ ਟੈਰਿਫ਼ ਲਗਾਏ, ਬ੍ਰਾਜ਼ੀਲ ਵਲੋਂ ਤਿੱਖਾ ਵਿਰੋਧ ਅਗਲੀ ਖ਼ਬਰ ਅਮਰੀਕੀ ਸਿੱਖ ਸੰਸਥਾਵਾਂ ਵਲੋਂ ਅਮਿਤ ਸ਼ਾਹ ਤੇ ਅਜੀਤ ਡੋਵਾਲ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।