14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਵੈਨਕੂਵਰ ਆਈਲੈਂਡ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ‘ਚ 2 ਮੌਤਾਂ, ਇਕ ਵਿਅਕਤੀ ਜ਼ਖ਼ਮੀ

ਅਜੀਤ ਡੈਸਕ 16-07-2026
ਵੈਨਕੂਵਰ, 15 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਉੱਤਰੀ ਵੈਨਕੂਵਰ ਆਈਲੈਂਡ ਨੇੜੇ ਵਾਪਰੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਉੱਤਰੀ ਵੈਨਕੂਵਰ ਆਈਲੈਂਡ ਦੇ ਇੱਕ ਦੂਰ-ਦਰਾਜ਼ ਖੇਤਰ ਵਿੱਚ ਵਾਪਰਿਆ। ਹੈਲੀਕਾਪਟਰ ਚਲਾਉਣ ਵਾਲੀ ਕੰਪਨੀ ਨੇ ਦੋ ਮੌਤਾਂ ਅਤੇ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬੋਰਡ ਨੇ ਦੱਸਿਆ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਜਾਂਚਕਰਤਾਵਾਂ ਦੀ ਟੀਮ ਮੌਕੇ ਵੱਲ ਭੇਜੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ। ਫਿਲਹਾਲ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਹਾਦਸੇ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਡਾਟਾ ਸੈਂਟਰਾਂ ਦੀ ਬਿਜਲੀ ਖਪਤ ’ਤੇ ਸਿਆਸਤ ਤੇਜ਼, ਟਰੰਪ ਦੀ ਯੋਜਨਾ ਨਾਲ 3 ਰਿਪਬਲਿਕਨ ਗਵਰਨਰ ਜੁੜੇ ਅਗਲੀ ਖ਼ਬਰ ਫ਼ਲਸਤੀਨੀ ਕਾਰਕੁਨ ਮਹਿਮੂਦ ਖ਼ਲੀਲ ਨੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ, ਬੋਲਣ ਦੀ ਆਜ਼ਾਦੀ ਦਬਾਉਣ ਦੇ ਲਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।