09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਯੂ.ਕੇ. ਦੇ ਸਾਬਕਾ ਮੰਤਰੀ ਦੇ ਕਤਲ ਦੀ ਜਾਂਚ ਅੱਤਵਾਦ ਵਿਰੋਧੀ ਪੁਲਿਸ ਨੇ ਸੰਭਾਲੀ

ਅਜੀਤ ਡੈਸਕ 14-07-2026
ਲੰਡਨ, 13 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਅੱਤਵਾਦ ਵਿਰੋਧੀ ਪੁਲਿਸ ਨੇ ਸੋਮਵਾਰ ਨੂੰ ਇਕ ਸਾਬਕਾ ਕੰਜ਼ਰਵੇਟਿਵ ਮੰਤਰੀ ਦੇ ਕਤਲ ਦੀ ਚੱਲ ਰਹੀ ਜਾਂਚ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜੋ ਦੱਖਣ-ਪੱਛਮੀ ਇੰਗਲੈਂਡ ਵਿੱਚ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ। 78 ਸਾਲਾ ਐਨ ਵਿਡੇਕੋਂਬੇ ’ਤੇ ਪਿਛਲੇ ਹਫ਼ਤੇ ਡੇਵੋਨ ਦੇ ਡਾਰਟਮੂਰ ਸਥਿਤ ਹੇਟਰ ਵੇਲ ਦੇ ਇਕ ਛੋਟੇ ਜਿਹੇ ਪਿੰਡ ਵਿਚ ਹਮਲਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਹੱਤਿਆ ਦੀ ਸਖ਼ਤ ਨਿੰਦਾ ਕੀਤੀ, ਜਿਸ ਨੇ ਪੂਰੇ ਸਿਆਸੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਊਂਟਰ ਟੈਰੋਰਿਜ਼ਮ ਪੁਲਿਸਿੰਗ ਸਾਊਥ ਈਸਟ ਨੇ ਦੱਸਿਆ ਕਿ ਸਨਿਚਰਵਾਰ ਨੂੰ ਕਤਲ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਊਥ ਯੌਰਕਸ਼ਾਇਰ ਦੇ ਰੋਦਰਹੈਮ ਦੇ ਰਹਿਣ ਵਾਲੇ ਇਕ 28 ਸਾਲਾ ਗੋਰੇ ਬਰਤਾਨਵੀ ਵਿਅਕਤੀ ਨੂੰ ਹੁਣ ਅੱਤਵਾਦ ਨਾਲ ਸਬੰਧਤ ਦੋਸ਼ਾਂ ਤਹਿਤ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਨ ਵਿਡੇਕੋਂਬੇ 1987 ਤੋਂ 2010 ਤੱਕ ਮੇਡਸਟੋਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਰਹੀ ਤੇ ਜੌਹਨ ਮੇਜਰ ਦੀ ਸਰਕਾਰ ਮੌਕੇ ਮੰਤਰੀ ਵੀ ਬਣੇ। ਇਸ ਤੋਂ ਬਾਅਦ ਉਹ ਬ੍ਰੈਗਜਿ਼ਟ ਪਾਰਟੀ ਵੱਲੋਂ ਯੂਰਪੀਅਨ ਸੰਸਦ ਦੀ ਮੈਂਬਰ ਵੀ ਰਹੀ।
ਪਿਛਲੀ ਖ਼ਬਰ ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਜਿੱਤਿਆ ਅਮਰੀਕੀਆਂ ਦਾ ਦਿਲ, ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹੇ ਦਿਲ ਦੇ ਦਰਵਾਜੇ ਅਗਲੀ ਖ਼ਬਰ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਬੀਬੀ ਚਰਨਜੀਤ ਕੌਰ ਇੰਗਲੈਂਡ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।