09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਰੀ ‘ਚ ਕਰਵਾਈ ਗਈ ਕਵਾਲੀ ਮਹਿਫਿਲ ‘ਚ ਪੁੱਜੇ ਸੈਂਕੜੇ ਲੋਕਾਂ ਨੇ ਆਨੰਦ ਮਾਣਿਆ -ਸੋਨੂੰ ਬਾਜਵਾ ਦੇ ਗੀਤਾਂ ਤੇ ਝੂਮਦੇ ਨਜ਼ਰੀਂ ਆਏ ਬਹੁਗਿਣਤੀ ਸਰੋਤੇ

ਅਜੀਤ ਡੈਸਕ 14-07-2026
ਵੈਨਕੂਵਰ, 13 ਜੁਲਾਈ (ਮਲਕੀਤ ਸਿੰਘ)- ਅਮਰ ਢਿਲੋਂ ਪ੍ਰੋਡਕਸ਼ਨ ਅਤੇ ਸੋਨੂੰ ਬਾਜਵਾ ਮਿਊਜਿਕ ਗਰੁੱਪ ਦੇ ਸਾਂਝੇ ਉਦਮ ਸਦਕਾ ਸਰੀ ਦੇ ਬਾਹਰਵਾਰ ਖੁੱਲੇ ਮਾਹੌਲ ‘ਚ ਸਥਿਤ ਡੈਲਟਾ ਗੋਲਫ ਕੋਰਸ ਹਾਲ ਵਿੱਚ ਬੀਤੀ ਸ਼ਾਮ ਕਰਵਾਈ ਗਈ ਕਵਾਲੀ ਮਹਿਫਲ ‘ਚ ਸਰੀ ਤੋਂ ਇਲਾਵਾ ਵੈਨਕੂਵਰ,ਐਬਸਫੋਰਡ, ਡੈਲਟਾ ਅਤੇ ਰਿਚਮੰਡ ਆਦਿ ਸ਼ਹਿਰਾਂ ਤੋਂ ਪੁੱਜੇ ਸੈਂਕੜੇ ਲੋਕਾਂ ਨੇ ਸ਼ਿਰਕਤ ਕਰਕੇ ਖੂਬ ਆਨੰਦ ਮਾਣਿਆ ਇਸ ਸੰਗੀਤਮਈ ਸ਼ਾਮ ਦਾ ਮੁੱਢ ਉੱਘੇ ਨੌਜਵਾਨ ਪੰਜਾਬੀ ਗਾਇਕ ਸੰਦੀਪ ਬਰਾੜ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਕੀਤਾ ਗਿਆ। ਇਸਤੋਂ ਬਾਅਦ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਕੁਆਲ ਸੋਨੂੰ ਬਾਜਵਾ ਨੇ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਹਾਜ਼ਰ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹਲਕੀ ਬਰਸਾਤ ਦੀ ਆਮਦ ਨਾਲ ਖੁਸ਼ਗਵਾਰ ਬਣੇ ਮੌਸਮ ਦੌਰਾਨ ਮਹਿਫਲ ਦੀ ਇਹ ਸ਼ਾਮ ਹੋਰ ਵੀ ਰੰਗੀਨਮਈ ਬਣ ਗਈ ਮਹਿਸੂਸ ਹੋਈ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਨਣ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਚ ਪੰਜਾਬੀ ਮੂਲ ਦੇ ਸਾਂਸਦ ਗੁਰਬਖਸ਼ ਸੈਣੀ, ਕੁਲਦੀਪ ਬਾਂਸਲ, ਡਾ: ਜਸਵਿੰਦਰ ਸਿੰਘ ਭੁਰਜੀ, ਵਿਕਾਸ ਗੌਤਮ, ਕੰਵਲਜੀਤ ਮਾਨਾਵਾਲਾ, ਮਾਰਕੋਜ ਸਿਕਿਉਰਟੀ ਕੰਪਨੀ ਤੋਂ ਦਿਲਾਵਰ ਸਿੰਘ ਰੰਧਾਵਾ, ਅਮਿ੍ਤ ਢੋਟ, ਸਰੀ ਨਾਓ ਸਲੇਟ ਵੱਲੋਂ ਕੌਂਸਲਰ ਉਮੀਦਵਾਰ ਰਾਹੁਲ ਗਿੱਲ, ਵਿੱਕੀ ਸੇਤੀਆ, ਵਰਿੰਦਰ, ਸ਼ੈਲੀ, ਦਵਿੰਦਰ ਲਿਟ,ਆਕਾਸ਼ ਛੀਨਾ ਅਤੇ ਭੁਪਿੰਦਰ ਲਿਧੜ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਸਾਰੇ ਹੀ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਨੌਜਵਾਨ ਗੌਰਵ ਵੱਲੋਂ ਬਾਖੂਬੀ ਨਿਭਾਈ ਗਈ। ਇਹ ਸੰਗੀਤਮਈ ਸ਼ਾਮ ਦੀ ਸਮਾਪਤੀ ਉਪਰੰਤ ਅਯੋਜਕ ਅਮਰ ਢਿੱਲੋ ਵੱਲੋਂ ਸਾਰਿਆਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਬੀਬੀ ਚਰਨਜੀਤ ਕੌਰ ਇੰਗਲੈਂਡ ਪਹੁੰਚੇ ਅਗਲੀ ਖ਼ਬਰ ਹੁਣ ਕਬੂਤਰਾਂ ਤੋਂ ‘ਸੇਧ’ ਲੈ ਕੇ ਹੋਰ ਵਧੀਆ ਬਣਨਗੇ ਉਡਣ ਵਾਲੇ ਸਵੈਚਲਤ ਯੰਤਰ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।