10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੱਛਮੀ ਲੰਡਨ ਦੇ ਸ਼ਹਿਰ ਹੇਜ਼ ’ਚ ਪੰਜਾਬੀ ਮੂਲ ਦੀ ਔਰਤ ਦੀ ਹੱਤਿਆ

ਅਜੀਤ ਡੈਸਕ 14-07-2026
ਲੰਡਨ, 13 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਸ਼ਹਿਰ ਹੇਜ਼ ’ਚ ਇਕ ਪੰਜਾਬੀ ਮੂਲ ਦੀ ਔਰਤ ਦੀ ਹੱਤਿਆ ਕਰਨ ਦੀ ਖ਼ਬਰ ਮਿਲੀ ਹੈ। ਬੀਤੇ ਕੱਲ ਅਕਸਬ੍ਰਿਜ਼ ਰੋਡ ਹੇਜ਼ ’ਚ 24 ਸਾਲਾ ਮਹਿਲਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਤੇ ਇੱਕ 20 ਸਾਲਾ ਲੜਕੇ ਨੂੰ ਵੀ ਜਖ਼ਮੀ ਹਾਲਤ ਵਿੱਚ ਪਾਇਆ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਕ 44 ਸਾਲਾ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਘਰ ਦੀ ਉਪਰਲੀ ਮੰਜ਼ ਤੋਂ ਹੇਠਾਂ ਕੁੱਦਦਾ ਹੋਇਆ ਜਖ਼ਮੀ ਹੋ ਗਿਆ ਸੀ। ਵਾਇਰਲ ਹੋ ਰਹੀਆਂ ਵੀਡੀਓ ਤਸਵੀਰਾਂ ਵਿਚ ਇੱਕ ਵਿਅਕਤੀ ਹੱਥ ’ਚ ਚਾਕੂ ਲਹਿਰਾਉਂਦੇ ਹੋਏ ਨੇੜਲੇ ਇਕ ਘਰ ਦਾ ਦਰਵਾਜ਼ਾ ਖੜਕਾਉਂਦਾ ਦਿਖਾਈ ਦੇ ਰਿਹਾ ਹੈ। ਬਾਅਦ ’ਚ ਇਕ ਵਿਅਕਤੀ ਹੇਠਾਂ ਕੁੱਦਦਾ ਵਿਖਾਈ ਦੇ ਰਿਹਾ ਹੈ। ਬੀਤੇ ਕੱਲ੍ਹ ਐਤਵਾਰ ਨੂੰ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ ਲਗਭਗ 7.55 ਵਜੇ ਬੁਲਾਇਆ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਭਾਵੇਂ ਅਜੇ ਤੱਕ ਮ੍ਰਿਤਕਾ ਦੀ ਪਹਿਚਾਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਪਰ ਸਥਾਨਕ ਲੋਕਾਂ ਵੱਲੋਂ ਮ੍ਰਿਤਕਾ ਦਾ ਨਾਮ ਕਿਰਨਦੀਪ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪੁਲਿਸ ਅਧਿਕਾਰੀ ਘਟਨਾਂ ਦੀ ਜਾਂਚ ਕਰ ਰਹੇ ਹਨ।
ਪਿਛਲੀ ਖ਼ਬਰ ਪੁਲਿਸ ਨੇ ਦੱਖਣੀ ਅਫ਼ਰੀਕਾ ਦੇ ਫੁੱਟਬਾਲਰ ਐਡਮਜ਼ ਦੀ ਮੌਤ ਦੀ ਜਾਂਚ ਸ਼ੁਰੂ ਕੀਤੀ ਅਗਲੀ ਖ਼ਬਰ -ਵੀਅਤਨਾਮ ਕਿਸ਼ਤੀ ਹਾਦਸਾ- 15 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਭੇਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।