15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਾਏ ਲਾਅ ਇੰਨਫੋਰਸਮੈਂਟ ਡਿਪਾਰਟਮੈਂਟ ਵੱਲੋਂ ‘ਅਪ੍ਰੇਸ਼ਨ ਸੇਫ ਵੀਕ’ ਸ਼ੁਰੂ

ਅਜੀਤ ਡੈਸਕ 13-07-2026

-ਅਧਿਕਾਰੀਆਂ ਵੱਲੋਂ ਟਰੱਕਾਂ ਤੇ ਟ੍ਰੇਲਰਾਂ ਦੀ ਕਿਤੇ ਵੀ ਕੀਤੀ ਜਾ ਸਕਦੀ ਹੈ ਜਾਂਚ
ਟੋਰਾਂਟੋ, 12 ਜੁਲਾਈ (ਹਰਜੀਤ ਸਿੰਘ ਬਾਜਵਾ)-ਕਮਰਸ਼ੀਅਲ ਡਰਾਇਵਿੰਗ ਨੂੰ ਹੋਰ ਸੇਫ (ਸੁਰੱਖਿਅਤ ਕਰਨ ਹੇਤ)ਕਰਨ ਹੇਠ ਕਨੇਡਾ, ਅਮਰੀਕਾ ਅਤੇ ਮੈਕਸੀਕੋ ਤਿੰਨ ਦੇਸ਼ਾਂ ਦੀਆਂ ਸਰਕਾਰਾਂ ਦੇ ‘ਬਾਏ ਲਾਅ ਇੰਨਫੋਰਸਮੈਂਟ’ ਡਿਪਾਰਟਮੈਂਟ ਵੱਲੋਂ ‘ਅਪ੍ਰੇਸ਼ਨ ਸੇਫ ਵੀਕ’ਤਹਿਤ ਜੁਲਾਈ 12 ਤੋਂ ਜੁਲਾਈ 18 ਤੱਕ ਪੂਰਾ ਹਫ਼ਤਾ ਕਮਰਸ਼ੀਅਲ ਵਹੀਕਲਾਂ ਦੀ ਜਾਂਚ ਲਈ ਰੱਖਿਆ ਗਿਆ ਹੈ। ਸੇਫਟੀ ਪਲੱਸ ਦੇ ਸੰਚਾਲਕ ਅਤੇ ਟਰੱਕਿੰਗ ਵਪਾਰ ਨਾਲ ਜੁੜੇ ਹਰ ਕਾਨੂੰਨੀ ਮਸਲੇ ਦੇ ਮਾਹਰ ਡੀ ਪੀ ਸਿੰਘ ਨੇ ‘ਇਸ ਸਬੰਧੀ ‘ਅਜੀਤ’ ਨਾਲ ਵਿਸ਼ੇਸ਼ ਤੌਰ ਤੇ’ ਗੱਲ ਕਰਦਿਆਂ ਦੱਸਿਆ ਕਿ ਇਹਨਾਂ ਸਾਫ ਸੁਥਰੇ ਦੇਸਾਂ ਵਿੱਚ ਦਿਨੋ ਦਿਨ ਵਧ ਰਹੇ ਖ਼ਤਰਨਾਕ ਡਰਾਇਵਿੰਗ ਦੇ ਰੁਝਾਨ, ਨਸ਼ਿਆਂ ਦੇ ਧੰਦੇ,ਲਾ-ਪ੍ਰਵਾਹੀ, ਵਧ ਰਹੀ ਕਮਰਸ਼ੀਅਲ ਵਹੀਕਲਾਂ ਦੀ ਚੋਰੀ, ਵਹੀਕਲਾਂ ਦੇ ਸਰਕਾਰੀ ਕਾਗਜ਼ਾਂ ਨਾਲ ਛੇੜਛਾੜ ਆਦਿ ਨੂੰ ਠੱਲ ਪਾਉਂਣ ਲਈ ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ਅਜਿਹੇ ਅਪ੍ਰੇਸ਼ਨ ਅਰੰਭੇ ਜਾਂਦੇ ਹਨ, ਡੀ ਪੀ ਸਿੰਘ ਦੇ ਦੱਸਣ ਅਨੁਸਾਰ ਇਸ ਅਪ੍ਰੇਸ਼ਨ ਅਭਿਆਨ ਮੌਕੇ ਜਿੱਥੇ ਸਮੁੱਚੇ ਹਾਈਵੇਜ਼(ਰਾਜਮਾਰਗਾਂ) ਤੇ’ ਸਥਿੱਤ ਸਕੇਲਾਂ(ਕਮਿਰਸ਼ੀਅਲ ਵਹੀਕਲਾਂ ਦੇ ਚੈਕਿੰਗ ਕੇਂਦਰ)24 ਘੰਟੇ ਖੁਲ੍ਹੀਆਂ ਰਹਿਣ ਦੀ ਸੰਭਾਵਨਾਂ ਹੁੰਦੀ ਹੈ ਉੱਥੇ ਹੀ ਇਸ ਡਿਪਾਰਟਮੈਂਟ ਦੇ ਅਧਿਕਾਰੀਆਂ(ਐਮ ਟੀ Eਜ਼) ਵੱਲੋਂ ਸਕੇਲਾਂ ਉੱਤੇ ਜਾਂ ਕਿਤੇ ਵੀ ਕਮਰਿਸ਼ਅਲ ਵਹੀਕਲਾਂ(ਖਾਸਕਾਰ ਟਰੱਕ ਟ੍ਰੇਲਰਾਂ)ਨੂੰ ਰੋਕ ਕੇ ਚੈਕਿੰਗ ਕੀਤੀ ਜਾ ਸਕਦੀ ਹੈ, ਜਿਸ ਵਿੱਚ ਟਰੱਕਾਂ ਅਤੇ ਟ੍ਰੇਲਰਾਂ ਦੀ ਮੁਕੰਮਲ ਸੇਫਟੀ, ਕਾਗ਼ਜ਼ ਪੱਤਰ, ਲੌਗ ਬੁੱਕ,ਡਰਾਇਵਿੰਗ ਲਾਇਸੰਸ,ਟਰੱਕ ਅੰਦਰ ਮੌਜੂਦ ਸੇਫਟੀ ਕਿੱਟਾਂ, ਟਰੱਕ ਡਰਾਇਵਰਾਂ ਅਤੇ ਨਾਲ ਦੇ ਡਰਾਇਵਰ ਦਾ ਸ਼ਰਾਬ ਅਤੇ ਕੋਈ ਨਸ਼ਾਂ ਆਦਿ ਨਾਂ ਕੀਤਾ ਹੋਣਾ, ਵਹੀਕਲ ਦੀ ਸਪੀਡ, ਖ਼ਤਰਨਾਕ ਡਰਾਇਵਿੰਗ, ਡਰਾਵਿੰਗ ਕਰਦਿਆਂ ਬੇਧਿਆਨੀ, ਡਰਾਇਵਿੰਗ ਕਰਦੇ ਸਮੇਂ ਹੱਥ ਵਿੱਚ ਫੋਨ ਫੜ ਕੇ ਗੱਲਾਂ ਕਰਨੀਆਂ,ਡਰਾਇਵਿੰਗ ਕਰਦੇ ਸਮੇਂ ਨੀਂਦ ਦਾ ਆਉਂਣਾ, ਡਰਾਈਵਰ ਦਾ ਰਵੱਈਆ ਅਤੇ ਹੋਰ ਕਈ ਪੱਖਾਂ ਦੀ ਇਸ ਸਮੇਂ ਗੰਭੀਰਤਾ ਨਾਲ ਜਾਂਚ ਹੋ ਸਕਦੀ ਹੈ, ਡੀ ਪੀ ਸਿੰਘ ਨੇ ਇਸ ਮੌਕੇ ਡਰਾਇਵਰਾਂ ਨੂੰ ਬੜੀ ਸਾਵਧਾਨੀ ਨਾਲ ਡਰਾੲਵਿੰਗ ਕਰਨ ਦੀ ਸਲਾਹ ਦਿੱਤੀ ਹੈ। ਇਸ ਬਾਰੇ ਗੁਰਜਿੰਦਰ ਸਿੰਘ ਬਿੱਟੂ ਜਵੰਧਾ, ਗੁਰਤੇਜ ਔਲਖ,ਜਸਵਿੰਦਰ ਢਿੱਲੋਂ,ਵਿਜੇਪਾਲ ਸਿੰਘ ਨਿੱਝਰ, ਸ਼ਾਨ ਗਰੇਵਾਲ, ਨਰਿੰਦਰਪਾਲ ਸਿੰਘ ਧਾਲੀਵਾਲ,ਜਗਦੀਸ਼ ਧਾਲੀਵਾਲ, ਜੋ ਕਿ ਬੀਤੇ ਕਈ ਸਾਲਾਂ ਤੋਂ ਟਰੱਕਿੰਗ ਵਪਾਰ ਨਾਲ ਜੁੜੇ ਹੋਏ ਹਨ ਨੇ ਦੱਸਿਆ ਕਿ ਇਸ ਮੌਕੇ ਇਹ ਅਧਿਕਾਰੀ ਕਿਸੇ ਸਮੇਂ ਵੀ ਕਿਸੇ ਕਮਰਸ਼ੀਅਲ ਵਹੀਕਲ ਨੂੰ ਰੋਕ ਕੇ ਚੈਕਿੰਗ ਕਰ ਸਕਦੇ ਹਨ ਅਤੇ ਕਿਸੇ ਤਰ੍ਹਾਂ ਦੀ ਗੜਬੜੀ ਹੋਣ ਤੇ’ ਅਧਿਕਾਰੀਆਂ ਵੱਲੋਂ ਚਿਤਾਵਨੀ ਵੀ ਦਿੱਤੀ ਜਾ ਸਕਦੀ ਹੈ ਅਤੇ ਵੱਡੇ ਜੁਰਮਾਨੇ ਵੀ ਹੋ ਸਕਦੇ ਹਨ, ਟ੍ਰੱਕਿੰਗ ਕੰਪਨੀਆਂ ਵੱਲੋਂ ਆਪਣੇ ਵੱਲੋਂ ਵੀ ਆਪੋ ਆਪਣੀਆਂ ਕੰਪਨੀਆਂ ਦੇ ਸਟਾਫ ਅਤੇ ਡਰਾਇਵਰਾਂ ਨੂੰ ਵੀ ਇਹਨਾਂ ਬਾਰੇ ਜਾਣੂ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵਲੋਂ ਬੀ.ਐੱਲ.ਓ. ਕੈਪਟਨ ਸਿੰਘ ਦਾ ਸਨਮਾਨ ਅਗਲੀ ਖ਼ਬਰ ਅਰਵਿੰਦ ਰਮਨ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ ਦੇ 18ਵੇਂ ਡਾਇਰੈਕਟਰ ਵਜੋਂ ਸਹੁੰ ਚੁੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।