06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਚੋਣੀ ਪ੍ਰਣਾਲੀ ਵਿਚ ਟਰੰਪ ਦਾ ਵੱਡਾ ਦਖ਼ਲ, ਸੰਘੀ ਕਮਿਸ਼ਨ ਵਿੱਚ ਮਚੀ ਹਲਚਲ, ਅਮਰੀਕੀ ਸਿਆਸਤ ਗਰਮਾਈ

ਅਜੀਤ ਡੈਸਕ 12-07-2026
ਵਾਸ਼ਿੰਗਟਨ, 11 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੰਘੀ ਚੋਣ ਸਹਾਇਤਾ ਕਮਿਸ਼ਨ ਦੇ ਦੋ ਡੈਮੋਕ੍ਰੈਟਿਕ ਮੈਂਬਰਾਂ ਨੂੰ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ਨੇ ਚੋਣੀ ਪ੍ਰਬੰਧ, ਰਾਸ਼ਟਰਪਤੀ ਅਧਿਕਾਰ ਅਤੇ ਸੁਤੰਤਰ ਸੰਸਥਾਵਾਂ ਦੀ ਖੁਦਮੁਖਤਿਆਰੀ ਬਾਰੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਕੋਲ ਉਹਨਾਂ ਅਧਿਕਾਰੀਆਂ ਨੂੰ ਹਟਾਉਣ ਦਾ ਹੱਕ ਹੈ ਜੋ ਚੋਣ ਸੁਰੱਖਿਆ, ਧੋਖਾਧੜੀ ਰੋਕਣ ਅਤੇ ਹਰ ਕਾਨੂੰਨੀ ਵੋਟ ਦੀ ਗਿਣਤੀ ਯਕੀਨੀ ਬਣਾਉਣ ਦੇ ਪ੍ਰਸ਼ਾਸਕੀ ਟੀਚਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਣ। ਪ੍ਰਸ਼ਾਸਨ ਨੇ ਹਾਲੀਆ ਸੁਪਰੀਮ ਕੋਰਟ ਫ਼ੈਸਲੇ ਨੂੰ ਵੀ ਇਸ ਕਦਮ ਦਾ ਕਾਨੂੰਨੀ ਆਧਾਰ ਦੱਸਿਆ ਹੈ।
ਹਟਾਏ ਗਏ ਮੈਂਬਰਾਂ ਵਿੱਚ ਥਾਮਸ ਹਿਕਸ ਅਤੇ ਬੈਂਜਾਮਿਨ ਹੋਵਲੈਂਡ ਸ਼ਾਮਲ ਹਨ। ਚਾਰ ਮੈਂਬਰੀ ਕਮਿਸ਼ਨ ਦੀ ਰਿਪਬਲਿਕਨ ਮੈਂਬਰ ਕ੍ਰਿਸਟੀ ਮੈਕਕਾਰਮਿਕ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੀ ਹੈ, ਜਦਕਿ ਇੱਕ ਹੋਰ ਰਿਪਬਲਿਕਨ ਮੈਂਬਰ ਡੋਨਾਲਡ ਪਾਲਮਰ ਇਸ ਸਾਲ ਸ਼ੁਰੂ ਵਿੱਚ ਅਹੁਦਾ ਛੱਡ ਗਿਆ ਸੀ। ਇਸ ਨਾਲ ਕਮਿਸ਼ਨ ਦੀ ਕਾਰਗੁਜ਼ਾਰੀ ਅਤੇ ਭਵਿੱਖੀ ਨਿਯੁਕਤੀਆਂ ਬਾਰੇ ਅਨਿਸ਼ਚਿਤਤਾ ਵਧ ਗਈ ਹੈ।
ਚੋਣ ਸਹਾਇਤਾ ਕਮਿਸ਼ਨ ਦੀ ਭੂਮਿਕਾ ਸਿਰਫ਼ ਸਲਾਹਕਾਰ ਨਹੀਂ ਹੈ। ਇਹ ਸੰਸਥਾ ਰਾਜਾਂ ਨੂੰ ਸੰਘੀ ਗ੍ਰਾਂਟਾਂ ਵੰਡਦੀ ਹੈ, ਵੋਟਿੰਗ ਪ੍ਰਣਾਲੀਆਂ ਦੀ ਜਾਂਚ ਅਤੇ ਪ੍ਰਮਾਣਿਕਤਾ ਦੀ ਨਿਗਰਾਨੀ ਕਰਦੀ ਹੈ ਅਤੇ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਫਾਰਮ ਦੀ ਦੇਖਭਾਲ ਵੀ ਕਰਦੀ ਹੈ। ਕਮਿਸ਼ਨ ਦੀ ਸਥਾਪਨਾ 2002 ਦੇ ਹੈਲਪ ਅਮਰੀਕਾ ਵੋਟ ਐਕਟ ਤਹਿਤ ਕੀਤੀ ਗਈ ਸੀ ਅਤੇ ਕਾਨੂੰਨ ਅਨੁਸਾਰ ਇਸ ਵਿੱਚ ਦੋ ਡੈਮੋਕ੍ਰੈਟ ਅਤੇ ਦੋ ਰਿਪਬਲਿਕਨ ਮੈਂਬਰ ਹੋਣੇ ਲਾਜ਼ਮੀ ਹਨ। ਵਿਵਾਦ ਦੀ ਇੱਕ ਮੁੱਖ ਜੜ੍ਹ ਵੋਟਰ ਰਜਿਸਟ੍ਰੇਸ਼ਨ ਦੌਰਾਨ ਅਮਰੀਕੀ ਨਾਗਰਿਕਤਾ ਦਾ ਦਸਤਾਵੇਜ਼ੀ ਸਬੂਤ ਲਾਜ਼ਮੀ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਕੋਸ਼ਿਸ਼ ਹੈ। ਕਮਿਸ਼ਨ ਨੇ ਰਾਸ਼ਟਰੀ ਫਾਰਮ ਵਿੱਚ ਅਜਿਹਾ ਬਦਲਾਅ ਕਰਨ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਵੋਟ ਪਾਉਣ ਲਈ ਝੂਠਾ ਨਾਗਰਿਕਤਾ ਦਾਅਵਾ ਕਰਨਾ ਪਹਿਲਾਂ ਹੀ ਗੈਰਕਾਨੂੰਨੀ ਹੈ, ਪਰ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦਸਤਾਵੇਜ਼ੀ ਸਬੂਤ ਨਾਲ ਚੋਣੀ ਭਰੋਸੇਯੋਗਤਾ ਹੋਰ ਮਜ਼ਬੂਤ ਹੋਵੇਗੀ।
ਦੂਜੇ ਪਾਸੇ, ਅਦਾਲਤਾਂ ਨੇ ਟਰੰਪ ਦੇ ਕਈ ਚੋਣੀ ਕਾਰਜਕਾਰੀ ਹੁਕਮਾਂ ’ਤੇ ਰੋਕ ਲਗਾਈ ਹੈ। ਅਦਾਲਤਾਂ ਦਾ ਤਰਕ ਹੈ ਕਿ ਅਮਰੀਕੀ ਸੰਵਿਧਾਨ ਚੋਣ ਪ੍ਰਬੰਧ ਦੀ ਮੁੱਖ ਜ਼ਿੰਮੇਵਾਰੀ ਰਾਜਾਂ ਅਤੇ ਕਾਂਗਰਸ ਨੂੰ ਦਿੰਦਾ ਹੈ, ਨਾ ਕਿ ਇਕੱਲੇ ਰਾਸ਼ਟਰਪਤੀ ਨੂੰ। ਡੈਮੋਕ੍ਰੈਟਿਕ ਆਗੂਆਂ ਨੇ ਇਸ ਕਦਮ ਨੂੰ ਚੋਣੀ ਸੰਸਥਾਵਾਂ ਦੇ ਰਾਜਨੀਤੀਕਰਨ ਵੱਲ ਖ਼ਤਰਨਾਕ ਕਦਮ ਦੱਸਿਆ ਹੈ। ਸੈਨੇਟਰ ਐਲੈਕਸ ਪਡੀਲਾ ਅਤੇ ਪ੍ਰਤੀਨਿਧੀ ਜੋ ਮੋਰੇਲ ਨੇ ਦੋਸ਼ ਲਗਾਇਆ ਕਿ ਮੱਧ-ਅਵਧੀ ਚੋਣਾਂ ਤੋਂ ਪਹਿਲਾਂ ਕਮਿਸ਼ਨਰਾਂ ਨੂੰ ਹਟਾਉਣਾ ਵੋਟਰਾਂ ਦੇ ਭਰੋਸੇ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਰਾਜ ਤੇ ਸਥਾਨਕ ਚੋਣ ਅਧਿਕਾਰੀਆਂ ਦਬਾ ਵਧਿਆ ਹੈ
ਪਿਛਲੀ ਖ਼ਬਰ ਹਾਊਸਿੰਗ ਬਿੱਲ ‘ਤੇ ਟਰੰਪ ਨੇ ਨਹੀਂ ਕੀਤੇ ਦਸਤਖ਼ਤ, ਫਿਰ ਵੀ ਨਵਾਂ ਕਾਨੂੰਨ ਹੋਵੇਗਾ ਲਾਗੂ ਅਗਲੀ ਖ਼ਬਰ ਐਡੀਲੇਡ ਮਾਊਂਟ ਗੈਂਬੀਅਰ ਦੇ ਘਰ ’ਚ ਭੇਤ ਭਰੀ ਘਟਨਾ-ਇੱਕ ਦੀ ਮੌਤ, ਤਿੰਨ ਹਸਪਤਾਲ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।