05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਇਜ਼ਰਾਈਲੀ ਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ ’ਚ ਫਲਸਤੀਨੀ ਫੁੱਟਬਾਲਰ ਦੀ ਮੌਤ

ਅਜੀਤ ਡੈਸਕ 03-07-2026
ਨਵੀਂ ਦਿੱਲੀ, 2 ਜੁਲਾਈ (ਇੰਟ.)-ਫੀਫਾ ਵਿਸ਼ਵ ਕੱਪ ਦੇ ਵਿਚਕਾਰ ਫੁੱਟਬਾਲ ਜਗਤ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 32 ਸਾਲਾ ਫਲਸਤੀਨੀ ਫੁੱਟਬਾਲਰ ਸਲੀਮ ਖਾਦਰ ਅਲ-ਅਸ਼ਕਰ ਦੀ ਇਜ਼ਰਾਈਲੀ ਰੱਖਿਆ ਬਲਾਂ ਵੱਲੋਂ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਖਾਨ ਯੂਨਿਸ ਸਰਵਿਸਿਜ਼ ਕਲੱਬ ਦਾ ਗੋਲਕੀਪਰ ਸੀ। ਇਸ ਘਟਨਾ ਦੀ ਅਧਿਕਾਰਤ ਤੌਰ ’ਤੇ ਫਲਸਤੀਨੀ ਫੁੱਟਬਾਲ ਐਸੋਸੀਏਸ਼ਨ (ਪੀ.ਐਫ.ਏ.) ਵਲੋਂ ਪੁਸ਼ਟੀ ਕੀਤੀ ਗਈ। ਐਸੋਸੀਏਸ਼ਨ ਨੇ ਖਿਡਾਰੀ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਤੇ ਇਸਨੂੰ ਫਲਸਤੀਨੀ ਖੇਡ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਪੀ.ਐਫ.ਏ. ਦੇ ਅਨੁਸਾਰ ਅਲ-ਅਸ਼ਕਰ ਦੀ ਮੌਤ ਖਾਨ ਯੂਨਿਸ ਦੇ ਉੱਤਰ-ਪੂਰਬ ’ਚ ਸਥਿਤ ਅਲ-ਕਰਾਰਾ ਕਸਬੇ ਵਿੱਚ ਹੋਈ, ਜਿੱਥੇ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ।
ਪਿਛਲੀ ਖ਼ਬਰ Cafe 'ਚ ਜ਼ਬਰਦਸਤ ਧਮਾਕਾ, 9 ਲੋਕਾਂ ਦੀ ਮੌਤ ਅਗਲੀ ਖ਼ਬਰ ਨਿਊਯਾਰਕ ਤੋਂ ਚੱਲੇ ਵੱਡੇ ਮੈਡੀਕੇਅਰ ਘੁਟਾਲੇ ਦਾ ਪਰਦਾਫਾਸ਼, ਰੂਸੀ ਗਿਰੋਹ ’ਤੇ 1 ਬਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।