08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਲੈਂਟੀ ਵੈਲੀ ਐਫ.ਐਮ. ਰੇਡੀਓ ’ਤੇ ਰੂਬਰੂ ਹੋਏ ਧਰਵਿੰਦਰ ਔਲਖ

ਅਜੀਤ ਡੈਸਕ 03-07-2026
ਮੈਲਬੌਰਨ, 2 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੋਰਨ ਦੇ ਪ੍ਰਸਿੱਧ ਕਮਿਊਨਿਟੀ ਰੇਡੀਓ ਸਟੇਸ਼ਨ ਪਲੈਂਟੀ ਵੈਲੀ ਐਫ.ਐਮ. 88.6 ਦੇ ਪੰਜਾਬੀ ਲਾਈਵ ਪ੍ਰੋਗਰਾਮ ਵਿੱਚ ਸ਼ਾਮ 6 ਤੋਂ 8 ਵਜੇ ਤੱਕ ਸਾਹਿਤਕਾਰ ਅਤੇ ਪੱਤਰਕਾਰ ਧਰਵਿੰਦਰ ਔਲਖ ਦੂਜੀ ਵਾਰ ਸਰੋਤਿਆਂ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਅਕਾਸ਼ ਔਲਖ ਵੀ ਮੌਜੂਦ ਸੀ। ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ, ਸਾਹਿਤ, ਸਮਾਜਿਕ ਸਰੋਕਾਰਾਂ, ਪ੍ਰਵਾਸੀ ਜੀਵਨ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਗਏ। ਪ੍ਰੋਗਰਾਮ ਨੂੰ ਆਸਟਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਵਰਨਣਯੋਗ ਹੈ ਕਿ ਧਰਵਿੰਦਰ ਔਲਖ ਅਤੇ ਉਨ੍ਹਾਂ ਦਾ ਗਾਇਕ ਬੇਟਾ ਅਕਾਸ਼ ਔਲਖ ਇਸ ਤੋਂ ਪਹਿਲਾਂ 23 ਜੂਨ ਨੂੰ ਵੀ ਪਲੈਂਟੀ ਵੈਲੀ ਐਫ.ਐਮ. ਦੇ ਪੰਜਾਬੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦਿਲ ਦੀਆਂ ਗੱਲਾਂ ਕੀਤੀਆਂ ਸਨ। ਉਸ ਸਮੇਂ ਪ੍ਰੋਗਰਾਮ ਦੇ ਆਯੋਜਕ ਅਤੇ ਸੰਚਾਲਕ ਬਿਕਰਮ ਸਿੰਘ ਸੇਖੋਂ ਨੇ ਉਨ੍ਹਾਂ ਨਾਲ ਪੰਜਾਬੀ ਭਾਸ਼ਾ, ਸਾਹਿਤ, ਗਾਇਕੀ ਅਤੇ ਪ੍ਰਵਾਸੀ ਜੀਵਨ ਨਾਲ ਜੁੜੇ ਵਿਸ਼ਿਆਂ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਸੀ। ਧਰਵਿੰਦਰ ਔਲਖ ਨੇ ਪਲੈਂਟੀ ਵੈਲੀ ਐਫ.ਐਮ. ਦੀ ਸਮੁੱਚੀ ਟੀਮ, ਪ੍ਰੋਗਰਾਮ ਦੇ ਸੰਚਾਲਕ ਬਿਕਰਮ ਸਿੰਘ ਸੇਖੋਂ ਅਤੇ ਦੁਨੀਆ ਭਰ ਵਿੱਚ ਵੱਸਦੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮਿਊਨਿਟੀ ਰੇਡੀਓ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਪ੍ਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਪਿਛਲੀ ਖ਼ਬਰ ਗੁਰਦੀਪ ਸਿੰਘ ਪੰਧੇਰ ਨੂੰ ਮਿਲਿਆ ‘ਗਵਰਨਰ ਜਨਰਲ ਮੈਰੀਟੋਰੀਅਸ ਸਰਵਿਸ ਮੈਡਲ’ ਅਗਲੀ ਖ਼ਬਰ 12ਵੀਂ ਯੂ.ਕੇ. ਗਤਕਾ ਚੈਂਪੀਅਨਸ਼ਿਪ 12 ਜੁਲਾਈ ਨੂੰ ਇਲਫੋਰਡ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।