08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਸ਼ਹੂਰ ਹਸਤੀਆਂ ਦੇ ਯੂਜ਼ਰਨੇਮ ਰਿਜ਼ਰਵ ਹੋਣ ਦੇ ਦਾਅਵੇ ਝੂਠੇ-ਵਟਸਐਪ

ਅਜੀਤ ਡੈਸਕ 03-07-2026
ਨਵੀਂ ਦਿੱਲੀ, 2 ਜੁਲਾਈ (ਪੀ.ਟੀ.ਆਈ.)–ਵਟਸਐਪ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮਸ਼ਹੂਰ ਤੇ ਜਾਣੀਆਂ-ਪਛਾਣੀਆਂ ਹਸਤੀਆਂ ਦੇ ਨਾਂਅ ‘ਤੇ ਯੂਜ਼ਰਨੇਮ ਰਿਜ਼ਰਵ (ਰਾਖਵਾਂ) ਕਰਨ ਦਾ ਹੱਕ ਸਿਰਫ਼ ਉਨ੍ਹਾਂ ਦੇ ਅਸਲੀ ਖਾਤਾ ਮਾਲਕਾਂ ਕੋਲ ਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਉਨ੍ਹਾਂ ਦਾਅਵਿਆਂ ਨੂੰ “ਝੂਠਾ” ਦੱਸਿਆ ਹੈ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਲੋਕ ਮਸ਼ਹੂਰ ਜਾਂ ਜਾਣੇ-ਪਛਾਣੇ ਯੂਜ਼ਰਨੇਮ ਰਿਜ਼ਰਵ ਕਰ ਰਹੇ ਹਨ। ਇਹ ਸਪਸ਼ਟੀਕਰਨ ‘ਮੇਟਾ’ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵੱਲੋਂ ਆਪਣੇ ਵਿਵਾਦਿਤ ‘ਯੂਜ਼ਰਨੇਮ ਫੀਚਰ’ ਬਾਰੇ ਜਾਰੀ ਕੀਤੇ ਗਏ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਹਿੱਸੇ ਵਜੋਂ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਫੀਚਰ ਦੀ ਨਕਲ ਅਤੇ ਧੋਖਾਧੜੀ ਦੇ ਖ਼ਦਸ਼ਿਆਂ ਕਾਰਨ ਕਾਫ਼ੀ ਆਲੋਚਨਾ ਹੋ ਰਹੀ ਹੈ। ਬੁੱਧਵਾਰ ਨੂੰ, ਕੇਂਦਰ ਸਰਕਾਰ ਨੇ ਮੇਟਾ ਨੂੰ ਵਟਸਐਪ ਦੇ ਇਸ ਪ੍ਰਸਤਾਵਿਤ ਫੀਚਰ ਨੂੰ ਲੈ ਕੇ ਇਕ ਨੋਟਿਸ ਜਾਰੀ ਕੀਤਾ ਸੀ। ਸਰਕਾਰ ਨੇ ਚਿੰਤਾ ਜਤਾਈ ਸੀ ਕਿ ਇਸ ਨਾਲ ਔਨਲਾਈਨ ਧੋਖਾਧੜੀ, ਫਿਸ਼ਿੰਗ, ਡਿਜੀਟਲ ਅਰੈਸਟ ਸਕੈਮ ਅਤੇ ਨਕਲ ਕਰਕੇ ਕੀਤੇ ਜਾਣ ਵਾਲੇ ਫਰਾਡ ਕਾਫ਼ੀ ਵਧ ਸਕਦੇ ਹਨ। ਸਰਕਾਰ ਨੇ ਪਲੇਟਫਾਰਮ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਤੱਕ ਇਸ ਮੁੱਦੇ ‘ਤੇ ਗੱਲਬਾਤ “ਸਰਕਾਰ ਦੀ ਸੰਤੁਸ਼ਟੀ ਮੁਤਾਬਕ” ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਫੀਚਰ ਨੂੰ ਰੋਕ ਦਿੱਤਾ ਜਾਵੇ।
ਪਿਛਲੀ ਖ਼ਬਰ ਵਿਸ਼ਵ ਕੱਪ ਦੌਰਾਨ 6 ਮੈਨੇਜਰਾਂ ਨੇ ਦਿੱਤੇ ਅਸਤੀਫ਼ੇ, ਇਕ ਨੂੰ ਹਟਾਇਆ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 175 ਸਾਲ ਪੁਰਾਤਨ ਸਰੂਪ ਸੰਗਤ ਦਰਸ਼ਨ ਲਈ ਗਲਾਸਗੋ ਲਿਆਂਦਾ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।