08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੇ ਵਿਗਿਆਨੀ ਨੂੰ ਉੱਡਣਤਸ਼ਤਰੀ ਜਾਂਚ ਕੌਂਸਲ ਦੀ ਕਮਾਨ ਸੌਂਪੀ

ਅਜੀਤ ਡੈਸਕ 03-07-2026
ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੇ ਮਸ਼ਹੂਰ ਖਗੋਲ ਵਿਗਿਆਨੀ ਡਾ. ਏਵੀ ਲੋਏਬ ਨੂੰ ਨਵੀਂ ਬਣਾਈ ਗਈ ਉੱਡਣਤਸ਼ਤਰੀ (ਅਣਪਛਾਤੀਆਂ ਉੱਡਣ ਵਾਲੀਆਂ ਵਸਤੂਆਂ) ਦੀ ਵਿਗਿਆਨਕ ਸਲਾਹਕਾਰ ਕੌਂਸਲ ਦਾ ਮੁਖੀ ਨਿਯੁਕਤ ਕੀਤਾ ਹੈ। ਇਹ ਕੌਂਸਲ ਅਮਰੀਕੀ ਫੌਜੀ ਕਰਮਚਾਰੀਆਂ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਦੇਖੀਆਂ ਗਈਆਂ ਰਹੱਸਮਈ ਉੱਡਣ ਵਾਲੀਆਂ ਵਸਤੂਆਂ ਦੀ ਜਾਂਚ ਕਰੇਗੀ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਕੀ ਇਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਕੋਈ ਖਤਰਾ ਹੈ। ਕੌਂਸਲ ਆਪਣੀ ਰਿਪੋਰਟ ਅਮਰੀਕੀ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਦੇ ਦਫ਼ਤਰ ਨੂੰ ਦੇਵੇਗੀ।
ਡਾ. ਏਵੀ ਲੋਏਬ ਆਪਣੇ ਉਨ੍ਹਾਂ ਵਿਚਾਰਾਂ ਕਰਕੇ ਕਾਫ਼ੀ ਚਰਚਾ ’ਚ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਕੁਝ ਅੰਤਰਿਕਸ਼ੀ ਵਸਤੂਆਂ ਨੂੰ ਪਰਗ੍ਰਹੀ ਸਭਿਆਚਾਰ ਨਾਲ ਜੋੜਨ ਦੀ ਸੰਭਾਵਨਾ ਜਤਾਈ ਸੀ।

303
ਡਾ. ਏਵੀ ਲੋਏਬ
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 175 ਸਾਲ ਪੁਰਾਤਨ ਸਰੂਪ ਸੰਗਤ ਦਰਸ਼ਨ ਲਈ ਗਲਾਸਗੋ ਲਿਆਂਦਾ ਜਾਵੇਗਾ ਅਗਲੀ ਖ਼ਬਰ ਕੈਨਸਾਸ ’ਚ ਹੜ੍ਹ ਦੇ ਪਾਣੀ ’ਚ ਕਾਰ ਵਹਿਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।