09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮੈਂ ਕਲਾਕਾਰ ਹਾਂ, ਨੇਤਾ ਨਹੀਂ-ਦਿਲਜੀਤ ਦੋਸਾਂਝ

ਅਜੀਤ ਡੈਸਕ 03-07-2026
ਨਵੀਂ ਦਿੱਲੀ, 2 ਜੁਲਾਈ (ਪੀ.ਟੀ.ਆਈ.)-’ਕਾਕਰੋਚ ਜਨਤਾ ਪਾਰਟੀ’ ਇਸ ਸਮੇਂ ਦਿੱਲੀ ਦੇ ਜੰਤਰ-ਮੰਤਰ ’ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਨੀਟ ਪੇਪਰ ਲੀਕ ਸਕੈਂਡਲ ਦੇ ਸੰਬੰਧ ’ਚ, ਉਹ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਔਨਲਾਈਨ ਇਸ ਪ੍ਰਦਰਸ਼ਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ। ਹਾਲਾਂਕਿ, ਪੰਜਾਬੀ ਗਾਇਤ ਦਿਲਜੀਤ ਦੋਸਾਂਝ ਨੇ ਇਸ ਅੰਦੋਲਨ ਤੋਂ ਆਪਣੀ ਦੂਰੀ ਬਣਾਈ ਹੈ ਤੇ ਕਿਸੇ ਵੀ ਤਰ੍ਹਾਂ ਸ਼ਾਮਿਲ ਹੋਣ ਦੀ ਕੋਈ ਇੱਛਾ ਨਹੀਂ ਦਿਖਾਈ ਹੈ। ਦਿਲਜੀਤ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਲਾਈਵ ਹੋਏ, ਜਿੱਥੇ ਇਕ ਪ੍ਰਸ਼ੰਸਕ ਨੇ ਇਸ ਵਿਰੋਧ ਪ੍ਰਦਰਸ਼ਨ ’ਤੇ ਉਸਦੀ ਰਾਏ ਜਾਣਨੀ ਚਾਹੀ। ਬਿਨਾਂ ਕਿਸੇ ਝਿਜਕ ਦੇ, ਗਾਇਕ ਨੇ ਪੰਜਾਬੀ ’ਚ ਜਵਾਬ ਦਿੱਤਾ ਕਿ “ਜੰਤਰ-ਮੰਤਰ ’ਤੇ ਕਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ? ਕਿਰਪਾ ਕਰਕੇ, ਮੈਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੇ ਅਜਿਹੇ ਮਾਮਲਿਆਂ ਤੋਂ ਦੂਰ ਰੱਖੋ। ਮੈਂ ਇੱਕ ਕਲਾਕਾਰ ਹਾਂ, ਸਿਆਸਤਦਾਨ ਨਹੀਂ। ਇਸ ਦੁਨੀਆਂ ਵਿਚ ਕਦੇ ਵੀ ਕੁਝ ਵੀ ਚੰਗਾ ਨਹੀਂ ਹੁੰਦਾ।
ਪਿਛਲੀ ਖ਼ਬਰ ਗਲਾਸਗੋ ’ਚ ਫ਼ਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ ਕਪਿਲ ਸ਼ਰਮਾ ਅਗਲੀ ਖ਼ਬਰ ਅਮਰੀਕਾ ਨੇ ਖ਼ਤਮ ਕੀਤਾ 24 ਸਾਲਾਂ ਦਾ ਸੋਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।