03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

-ਫ਼ੀਫ਼ਾ ਵਿਸ਼ਵ ਕੱਪ- ਖਰਾਬੀ ਕਰਨ ਵਾਲੇ 12 ਗ੍ਰਿਫ਼ਤਾਰ

ਅਜੀਤ ਡੈਸਕ 29-06-2026
ਵੈਨਕੂਵਰ, 28 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ ਦੇ ਬੈਲਜੀਅਮ ਅਤੇ ਨਿਊਜ਼ੀਲੈਂਡ ਵਿਚਾਲੇ ਵੈਨਕੂਵਰ ਚ ਖੇਡੇ ਗਏ ਮੁਕਾਬਲੇ ਤੋਂ ਬਾਅਦ ਜਸ਼ਨ ਮਨਾਉਂਦਿਆਂ ਸ਼ਰਾਬ ਦੇ ਨਸ਼ੇ ‘ਚ ‘ਟੱਲੀ’ ਹੋਏ ਵੱਖ ਵੱਖ 12 ਸ਼ਰਾਬੀਆਂ ਨੂੰ ਸ਼ਾਂਤਮਈ ਜਨਤਕ ਮਾਹੌਲ ਚ ਵਿਘਨ ਪਾਉਣ ਦੇ ਦੋਸਾ ਤਹਿ ਤੱਕ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਹੈ। ਵੈਨਕੂਵਰ ਪੁਲਿਸ ਅਨੁਸਾਰ ਦਰਜ ਕੀਤੀਆਂ ਗਈਆਂ ਜ਼ਿਆਦਾਤਰ ਘਟਨਾਵਾਂ ਦਾ ਸਬੰਧ ਸ਼ਰਾਬ ਦੇ ਨਸ਼ੇ ਨਾਲ ਸੀ। ਪੁਲਿਸ ਇੱਕ ਚਾਕੂ ਮਾਰਨ ਦੀ ਘਟਨਾ ਦੀ ਵੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਵ ਕੱਪ ਦੌਰਾਨ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਮੌਜੂਦ ਹੋਣ ਦੇ ਬਾਵਜੂਦ ਬਹੁਗਿਣਤੀ ਲੋਕਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਜਸ਼ਨ ਮਨਾਇਆ ਅਤੇ ਪੁਲਿਸ ਨਾਲ ਸਹਿਯੋਗ ਕੀਤਾ। ਪੁਲਿਸ ਨੇ ਕਿਹਾ ਕਿ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਅਧਿਕਾਰੀ ਤਾਇਨਾਤ ਕੀਤੇ ਗਏ ਸਨ ਅਤੇ ਭੀੜ ਵਾਲੇ ਖੇਤਰਾਂ ਵਿੱਚ ਲਗਾਤਾਰ ਨਿਗਰਾਨੀ ਰੱਖੀ ਗਈ। ਪੁਲਿਸ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਆਉਣ ਵਾਲੇ ਵਿਸ਼ਵ ਕੱਪ ਮੁਕਾਬਲਿਆਂ ਦੌਰਾਨ ਵੀ ਜ਼ਿੰਮੇਵਾਰੀ ਨਾਲ ਜਸ਼ਨ ਮਨਾਏ ਜਾਣ ਤਾਂ ਜੋ ਸ਼ਹਿਰ ਦਾ ਮਾਹੌਲ ਸੁਰੱਖਿਅਤ ਅਤੇ ਸ਼ਾਂਤ ਬਣਿਆ ਰਹੇ।
ਪਿਛਲੀ ਖ਼ਬਰ Nasa ਦਾ ਵੱਡਾ ਮਿਸ਼ਨ – 22 ਸਾਲ ਪੁਰਾਣੇ Swift Telescope ਨੂੰ ਧਰਤੀ 'ਤੇ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।