04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਿਊਯਾਰਕ ਸਿਟੀ ਕੌਂਸਲ ਕਰਮਚਾਰੀ 158 ਦਿਨ ‘ਆਇਸ’ ਹਿਰਾਸਤ ਵਿਚ ਰਹਿਣ ਤੋਂ ਬਾਅਦ ਰਿਹਾਅ

ਅਜੀਤ ਡੈਸਕ 29-06-2026
ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸਿਟੀ ਕੌਂਸਲ ਦੇ ਕਰਮਚਾਰੀ ਰਾਫ਼ੇਲ ਰੂਬਿਓ ਨੂੰ ‘ਆਈਸ’ ਹਿਰਾਸਤ ਵਿੱਚ 158 ਦਿਨ ਬਿਤਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਸਿਟੀ ਕੌਂਸਲ ਸਪੀਕਰ ਜੂਲੀ ਮੇਨਿਨ ਨੇ ਦੱਸਿਆ ਕਿ ਰੂਬਿਓ ਨੂੰ 19 ਜੂਨ ਨੂੰ ਨਿਊਆਰਕ ਦੇ ਡਿਲੇਨੀ ਹਾਲ ਡਿਟੈਨਸ਼ਨ ਸੈਂਟਰ ਤੋਂ ਛੱਡਿਆ ਗਿਆ। ਅਧਿਕਾਰੀਆਂ ਮੁਤਾਬਕ ਰਾਫ਼ੇਲ ਰੂਬਿਓ ਨੂੰ 12 ਜਨਵਰੀ ਨੂੰ ਲਾਂਗ ਆਇਲੈਂਡ ਵਿੱਚ ਰੁਟੀਨ ਅਸਾਇਲਮ ਇੰਟਰਵਿਊ ਲਈ ਹਾਜ਼ਰ ਹੋਣ ਸਮੇਂ ‘ਆਈਸ’ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਰੂਬਿਓ ਵੇਨੇਜ਼ੁਏਲਾ ਦੇ ਨਾਗਰਿਕ ਹਨ ਅਤੇ ਉਨ੍ਹਾਂ ਕੋਲ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀ, ਜਿਸ ਅਧੀਨ ਉਹ ਅਕਤੂਬਰ 2026 ਤੱਕ ਅਮਰੀਕਾ ਵਿੱਚ ਰਹਿ ਅਤੇ ਕੰਮ ਕਰ ਸਕਦੇ ਸਨ। ਇਸਦੇ ਬਾਵਜੂਦ ਉਹ ਕਈ ਮਹੀਨੇ ਹਿਰਾਸਤ ਵਿੱਚ ਰਹੇ। 27 ਮਈ ਨੂੰ ਇੱਕ ਇਮੀਗ੍ਰੇਸ਼ਨ ਜੱਜ ਨੇ ਰੂਬਿਓ ਨੂੰ ਅਸਾਇਲਮ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਮਾਮਲੇ ਵਿੱਚ ਕਈ ਕਾਨੂੰਨੀ ਰੁਕਾਵਟਾਂ ਆਈਆਂ, ਜਿਨ੍ਹਾਂ ਵਿੱਚ ਡਿਪੋਰਟੇਸ਼ਨ ਆਰਡਰ ਵੀ ਸ਼ਾਮਲ ਸੀ। ਜੱਜ ਦੇ ਫ਼ੈਸਲੇ ਤੋਂ ਬਾਅਦ ਵੀ ਉਨ੍ਹਾਂ ਦੀ ਰਿਹਾਈ ਤੁਰੰਤ ਨਹੀਂ ਹੋਈ ਅਤੇ ਵਕੀਲਾਂ ਤੇ ਸਿਟੀ ਕੌਂਸਲ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਉਹ ਬਾਹਰ ਆ ਸਕੇ। ਰੂਬਿਓ ਨੇ ਰਿਹਾਈ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਅਤੇ ਸੁਪਨੇ ਖਤਮ ਹੋ ਗਏ ਹਨ, ਪਰ ਜੋ ਕੁਝ ਹੋਇਆ ਉਹ ਉਨ੍ਹਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਨ੍ਹਾਂ ਨੇ ਸਪੀਕਰ ਜੂਲੀ ਮੇਨਿਨ, ਬ੍ਰੋਂਕਸ ਡਿਫੈਂਡਰਜ਼ ਦੇ ਵਕੀਲਾਂ ਅਤੇ ਸਿਟੀ ਕੌਂਸਲ ਦਾ ਧੰਨਵਾਦ ਕੀਤਾ। ਸਪੀਕਰ ਜੂਲੀ ਮੇਨਿਨ ਨੇ ਰੂਬਿਓ ਦੀ ਹਿਰਾਸਤ ਨੂੰ ਗਲਤ ਅਤੇ ਅਨਿਆਇਕ ਕਿਹਾ। ਉਨ੍ਹਾਂ ਕਿਹਾ ਕਿ ਰਾਫ਼ੇਲ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰ ਰਹੇ ਸਨ ਅਤੇ ਨਿਊਯਾਰਕ ਵਾਸੀਆਂ ਦੀ ਸੇਵਾ ਕਰ ਰਹੇ ਸਨ, ਫਿਰ ਵੀ ਉਨ੍ਹਾਂ ਨੂੰ ਪੰਜ ਮਹੀਨੇ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ। ਮੇਨਿਨ ਨੇ ਕਿਹਾ ਕਿ ਰੂਬਿਓ ਦੀ ਰਿਹਾਈ ਡੀਊ ਪ੍ਰੋਸੈੱਸ, ਇਜ਼ਤ ਅਤੇ ਬੁਨਿਆਦੀ ਇਨਸਾਫ਼ ਦੀ ਜਿੱਤ ਹੈ। ਹਾਲਾਂਕਿ ਮਾਮਲਾ ਹਾਲੇ ਖਤਮ ਨਹੀਂ ਹੋਇਆ। 22 ਜੂਨ ਨੂੰ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਨੇ ਇਮੀਗ੍ਰੇਸ਼ਨ ਜੱਜ ਵੱਲੋਂ ਰੂਬਿਓ ਨੂੰ ਅਸਾਇਲਮ ਦੇਣ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਇਹ ਅਪੀਲ ਪ੍ਰਕਿਰਿਆ ਕਈ ਸਾਲਾਂ ਤੱਕ ਚੱਲ ਸਕਦੀ ਹੈ, ਪਰ ਰੂਬਿਓ ਦੇ ਵਕੀਲਾਂ ਅਤੇ ਸਿਟੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਸਾਥ ਜਾਰੀ ਰੱਖਣਗੇ।
ਹੋਮਲੈਂਡ ਸਿਕਿਉਰਿਟੀ ਨੇ ਪਹਿਲਾਂ ਰੂਬਿਓ ਨੂੰ “ਵੇਨੇਜ਼ੁਏਲਾ ਤੋਂ ਆਇਆ ਅਪਰਾਧਿਕ ਗੈਰਕਾਨੂੰਨੀ ਪ੍ਰਵਾਸੀ” ਕਿਹਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਅਪਰਾਧਕ ਰਿਕਾਰਡ ਵਿੱਚ ਅਸਾਲਟ ਨਾਲ ਜੁੜੀ ਗ੍ਰਿਫ਼ਤਾਰੀ ਸ਼ਾਮਲ ਹੈ। ਦੂਜੇ ਪਾਸੇ ਸਿਟੀ ਕੌਂਸਲ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਰੂਬਿਓ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ।
ਪਿਛਲੀ ਖ਼ਬਰ ਕਰੀਬ ਇੱਕ ਸਦੀ ਬਾਅਦ ਕੁਈਨਜ਼ ਦਾ ਇਤਿਹਾਸਕ ਐਕਵੇਡਕਟ ਰੇਸਟ੍ਰੈਕ ਬੰਦ, 100 ਏਕੜ ਜ਼ਮੀਨ ਦੇ ਨਵੇਂ ਵਿਕਾਸ ਦੀ ਤਿਆਰੀ ਅਗਲੀ ਖ਼ਬਰ ਐਡਿਨਬਰਾ ਵਿਚ ਮੁਸਲਿਮ ਵਿਰੋਧੀ ਹਮਲਿਆਂ ਤੋਂ ਇਕ ਹਫ਼ਤੇ ਬਾਅਦ ਹਜ਼ਾਰਾਂ ਲੋਕਾਂ ਨੇ ਨਸਲਵਾਦ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।