05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਮਰੀਕਾ ਦੇ ਦਰਵਾਜ਼ੇ ਸ਼ਰਨ ਮੰਗਣ ਵਾਲਿਆਂ ਲਈ ਹੋਏ ਬੰਦ- ਟਰੰਪ ਪ੍ਰਸ਼ਾਸਨ

ਅਜੀਤ ਡੈਸਕ 29-06-2026
ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ)—ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਸ਼ਰਣ ਮੰਗਣ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤੇ ਹਨ ਜਦ ਕਿ ਉਹ ਦੇਸ਼ ਨਿਕਾਲੇ ਦਾ ਵਿਸਤਾਰ ਜਾਰੀ ਰੱਖੇਗਾ। ਵਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫਨ ਮਿਲਰ ਨੇ ਪ੍ਰਸ਼ਾਸਨ ਦੇ ਸਖ਼ਤ ਇਮੀਗ੍ਰੇਸ਼ਨ ਏਜੰਡੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕਾ ’ਚ ਸੁਰੱਖਿਆ ਮੰਗਣ ਵਾਲੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਿਲਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਸ਼ਰਣ ਮੰਗਣ ਵਾਲੇ ਲੋਕਾਂ ਨੂੰ ਅਮਰੀਕਾ ’ਚ ਰਹਿਣ ਦੀ ਇਜਾਜ਼ਤ ਦੇਣ ਦੀ ਬਜਾਏ ਦੂਜੇ ਦੇਸ਼ਾਂ ਨਾਲ ਆਪਣੇ ਲੋਕਾਂ ਨੂੰ ਵਾਪਸ ਲੈਣ ਲਈ ਸਮਝੌਤੇ ਕੀਤੇ ਹਨ। ਮਿਲਰ ਨੇ ਕਿਹਾ ਕਿ ਅਮਰੀਕਾ ਦੇ ਦਰਵਾਜ਼ੇ ਸ਼ਰਣ ਮੰਗਣ ਵਾਲਿਆਂ ਲਈ ਪੂਰੀ ਤਰ੍ਹਾਂ ਬੰਦ ਹਨ ਤੇ ਜੇਕਰ ਕੋਈ ਸ਼ਰਣ ਚਾਹੁੰਦਾ ਹੈ ਤਾਂ ਉਸ ਲਈ ਅਸੀਂ ਦੁਨੀਆ ’ਚ ਕਿਤੇ ਹੋਰ ਕੋਈ ਦੇਸ਼ ਲੱਭਾਂਗੇ। ਉਨ੍ਹਾਂ ਨੇ ਕਿਹਾ ਕਿ ਸ਼ਰਣ ਮੰਗਣ ਵਾਲੇ ਅਸਲ ਵਿਚ ਆਰਥਿਕ ਪ੍ਰਵਾਸੀ ਹਨ ਨਾ ਕਿ ਉਹ ਜ਼ੁਲਮਾਂ ਤੋਂ ਸਤਾਏ ਹੋਏ ਲੋਕ ਹਨ।
ਪਿਛਲੀ ਖ਼ਬਰ ਡੀ.ਆਰ. ਕਾਂਗੋ ਨੇ ਰਚਿਆ ਇਤਿਹਾਸ ਉਜ਼ਬੇਕਿਸਤਾਨ ਨੂੰ ਹਰਾ ਕੇ ਪਹਿਲੀ ਵਾਰ ਨਾਕਆਊਟ ’ਚ ਪੁੱਜਾ ਅਗਲੀ ਖ਼ਬਰ ਇੰਗਲੈਂਡ ਨੇ ਪਨਾਮਾ ਨੂੰ 2-0 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।