19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੀ ਲੋੜ-ਕੁਲਵੰਤ ਸਿੰਘ ਖਹਿਰਾ

ਅਜੀਤ ਡੈਸਕ 28-06-2026
ਸਾਨ ਫਰਾਂਸਿਸਕੋ, 27 ਜੂਨ (ਐਸ. ਅਸ਼ੋਕ ਭੌਰਾ)-ਅਮਰੀਕਾ ’ਚ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਲਈ ਬਹੁਤ ਮਾਰੂ ਸਿੱਧ ਹੋਈ ਹੈ। ਇਨ੍ਹਾਂ ਨੇ ਪੰਜਾਬ ਦੀ ਬਰਬਾਦੀ, ਧਰਮ ਨਿਰਪੱਖਤਾ ਨੂੰ ਖੋਰਾ, ਇਸ ਪਾਰਟੀ ਦੀਆਂ ਮਾੜੀਆਂ ਗਤੀਵਿਧੀਆਂ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੁਕਤੇ ਸਪੱਸ਼ਟ ਕਰਦੇ ਹਨ ਕਿ ਇਨ੍ਹਾਂ ਦੀ ਵਿਚਾਰਧਾਰਾ ਕਿਹੋ ਜਿਹੀ ਹੈ। ਇਨ੍ਹਾਂ ਦੀਆਂ ਸਾਰੀਆਂ ਨੀਤੀਆਂ ਪੰਜਾਬ ਲਈ ਘਾਤਕ ਸਿੱਧ ਹੋਈਆਂ ਹਨ। ਉਨ੍ਹਾਂ ਕਿਹਾ ਆਪ ਨੇ ਨਿਰਾ ਝੂਠ ਹੀ ਬੋਲਿਆ ਹੈ। ਪੰਜਾਬ ’ਚ ਨਾ ਕੋਈ ਉਦਯੋਗ ਆਇਆ ਤੇ ਨਾ ਕੋਈ ਨਿਵੇਸ਼ ਹੋਇਆ ਹੈ। ਸਿਰਫ ਇਨ੍ਹਾਂ ਦੇ ਵਿਧਾਇਕ ਹੀ ਅਮੀਰ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਰਿਸ਼ਵਤ ਖੋਰੀ, ਨਸ਼ਾਖੋਰੀ ਤੇ ਫਿਰੌਤੀਆਂ ਮੰਗਣ ਵਾਲਿਆਂ ਦੀ ਝੋਲੀ ਪੈ ਚੁੱਕਾ ਹੈ। ਕਿਸਾਨ ਹੋਰ ਗਰੀਬ, ਮਜ਼ਦੂਰ ਹੋਰ ਗਰੀਬ, ਵਪਾਰੀ ਹੋਰ ਗਰੀਬ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਵਾਰ ਇਨ੍ਹਾਂ ਝੂਠੇ ਵਾਅਦਿਆਂ ਵਾਲਿਆਂ ਨੂੰ ਮੂੰਹ ਨਾ ਲਾਉਣ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।
ਪਿਛਲੀ ਖ਼ਬਰ ਸਕਾਟਲੈਂਡ ਵਿਚ ਮੋਟਰਸਾਈਕਲ ਅਤੇ ਲਾਰੀ ਦੀ ਭਿਆਨਕ ਟੱਕਰ ਵਿਚ ਭਾਰਤੀ ਲੜਕੇ ਦੀ ਮੌਤ ਅਗਲੀ ਖ਼ਬਰ ਖਾਲਸਾ ਪੰਥ ਦੇ ਤਖਤ ਸਾਹਿਬਾਨਾਂ ਦੀ ਸਰਵਉੱਚ ਤੇ ਆਜ਼ਾਦ ਹੋਂਦ ਹਸਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ-ਵਰਲਡ ਸਿੱਖ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।