22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 2 ਪੰਜਾਬੀਆਂ ਨੂੰ 5 ਸਾਲ ਦੀ ਕੈਦ

ਅਜੀਤ ਡੈਸਕ 31-05-2026
ਐਬਟਸਫੋਰਡ, 30 ਮਈ (ਗੁਰਦੀਪ ਸਿੰਘ ਗਰੇਵਾਲ)-ਸਰੀ ਦੇ ਰੋਮਨ ਅਰਿੰਦਰ ਗਿੱਲ ਤੇ ਸ਼ੌਨ ਨਰਿੰਦਰ ਗਿੱਲ ਨੂੰ ਗਿਲਡਫੋਰਡ ਦੇ ਇਕ ਘਰ 'ਤੇ ਗੋਲੀਆਂ ਚਲਾਉਣ ਤੇ ਤੇਜ਼-ਰਫ਼ਤਾਰ ਕਾਰ ਨਾਲ ਪੁਲਿਸ ਤੋਂ ਭੱਜਣ ਦੇ ਮਾਮਲੇ 'ਚ ਹਰੇਕ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜਸਟਿਸ ਬਲਜਿੰਦਰ ਕੌਰ ਗਿਰਨ ਨੇ ਨਿਊ ਵੈਸਟਮਿੰਸਟਰ ਸਥਿਤ ਬੀ.ਸੀ. ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਕੀਤੀ | ਦੋਵਾਂ ਨੇ ਫਰਵਰੀ 'ਚ 29 ਦਸੰਬਰ 2023 ਨੂੰ ਸਰੀ ਵਿਚ ਇਕ ਪ੍ਰਤੀਬੰਧਿਤ ਹਥਿਆਰ ਨਾਲ ਗੋਲੀਬਾਰੀ ਕਰਨ ਦੇ ਦੋਸ਼ ਕਬੂਲ ਕਰ ਲਏ ਸਨ | ਰੋਮਨ ਨੇ ਇਕ ਲੋਡ ਕੀਤੀ ਹੋਈ ਗਲੌਕ ਸੈਮੀ-ਆਟੋਮੈਟਿਕ ਪਿਸਤੌਲ ਗੈਰ-ਕਾਨੂੰਨੀ ਤੌਰ 'ਤੇ ਰੱਖਣ ਦਾ ਦੋਸ਼ ਵੀ ਮੰਨਿਆ, ਜਦਕਿ ਸ਼ੌਨ ਨੇ ਪੁਲਿਸ ਵੱਲੋਂ ਰੋਕਣ ਦੇ ਇਸ਼ਾਰੇ ਦੇ ਬਾਵਜੂਦ ਨਾ ਰੁਕਣ ਦਾ ਦੋਸ਼ ਕਬੂਲ ਕੀਤਾ | ਕ੍ਰਾਊਨ ਤੇ ਬਚਾਅ ਪੱਖ ਦੋਵਾਂ ਨੇ ਹਰੇਕ ਲਈ 5 ਸਾਲ ਦੀ ਸਜ਼ਾ ਦੀ ਸਾਂਝੀ ਸਿਫ਼ਾਰਸ਼ ਕੀਤੀ ਸੀ | ਜਸਟਿਸ ਗਿਰਨ ਨੇ ਰੋਮਨ ਨੂੰ ਪਹਿਲਾਂ ਕੱਟੇ ਸਮੇਂ ਲਈ 15 ਦਿਨਾਂ ਦਾ ਕਰੈਡਿਟ ਦਿੱਤਾ, ਜਦਕਿ ਸ਼ੌਨ ਨੂੰ 263 ਦਿਨਾਂ ਦਾ ਕਰੈਡਿਟ ਤੇ ਇੱਕ ਸਾਲ ਲਈ ਡਰਾਈਵਿੰਗ 'ਤੇ ਪਾਬੰਦੀ ਦਿੱਤੀ ਗਈ |



ਪਿਛਲੀ ਖ਼ਬਰ ਬਲੈਕਟਾਊਨ ਸਟਰੀਟ ਪਰੇਡ 'ਚ ਸਿੱਖ ਭਾਈਚਾਰੇ ਦੀ ਵਿਸ਼ੇਸ਼ ਸ਼ਮੂਲੀਅਤ ਅਗਲੀ ਖ਼ਬਰ ਹੈਨਰੀ ਨੋਵਾਕ ਦੀ ਹੱਤਿਆ ਦੀ ਰਿਫੌਰਮ ਪਾਰਟੀ ਦੇ ਆਗੂ ਪ੍ਰਭਦੀਪ ਸਿੰਘ ਵੱਲੋਂ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।