20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ

ਅਜੀਤ ਡੈਸਕ 31-05-2026
ਲੰਡਨ, 30 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ | ਇਸ 'ਤੇ ਪਾਬੰਧੀ ਨਹੀਂ ਲਗਾਈ ਜਾ ਸਕਦੀ | ਇਹ ਵਿਚਾਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ਤੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਸਾਊਥਹੈਂਪਟਨ ਵਿਖੇ ਵਾਪਰੀ ਘਟਨਾਂ ਤੋਂ ਬਾਅਦ ਸਿਆਸੀ ਲੋਕਾਂ ਵੱਲੋਂ ਕਿਰਪਾਨ ਨੂੰ ਲੈ ਕੇ ਵਿਵਾਦਿਤ ਪ੍ਰਤੀਕ੍ਰਮ ਦਿੱਤੇ ਗਏ ਹਨ ਤੇ ਕੁਝ ਹੋਰ ਲੋਕਾਂ ਵੱਲੋਂ ਵੀ ਸਮੁੱਚੀ ਸਿੱਖ ਕੌਮ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਹੈਨਰੀ ਨੌਵਾਕ ਨਾਲ ਵਪਾਰੀ ਘਟਨਾਂ ਦੀ ਨਿੰਦਾ ਕਰਦਾ ਹੋਇਆ ਪੀੜਤ ਦੇ ਪਰਿਵਾਰ ਨਾਲ ਹੈ | ਉਹਨਾਂ ਇਹ ਵੀ ਕਿਹਾ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਸਿੱਖ ਧਰਮ ਵਿਚ 5 ਕਕਾਰਾਂ ਦੀ ਵੱਡੀ ਮਹੱਤਤਾ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ | ਮੱਲੀ ਨੇ ਕਿਹਾ ਕਿ ਕਿਸੇ ਵੀ ਇਕ ਵਿਅਕਤੀ ਦੇ ਗੁਨਾਹ ਨੂੰ ਸਮੁੱਚੀ ਭਾਈਚਾਰੇ ਨਾਲ ਨਹੀਂ ਜੋੜ੍ਹਨਾ ਚਾਹੀਦਾ | ਸਿੱਖ ਕਾਨੂੰਨ ਦੀ ਪਾਲਣਾ ਕਰਨ ਵਾਲਾ ਭਾਈਚਾਰਾ ਹੈ ਤੇ ਇਤਿਹਾਸ ਗਵਾਹ ਹੈ ਕਿ ਸਿੱਖਾਂ ਦਾ ਦੋਵੇਂ ਵਿਸ਼ਵ ਯੁੱਧਾਂ ਤੋਂ ਲੈ ਕੇ ਹੁਣ ਤੱਕ ਬਰਤਾਨੀਆਂ ਲਈ ਹਰ ਖੇਤਰ 'ਚ ਵੱਡਾ ਯੋਗਦਾਨ ਰਿਹਾ ਹੈ |



ਪਿਛਲੀ ਖ਼ਬਰ ਐਡੀਲੇਡ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਉੱਚੀਆਂ ਲਹਿਰਾਂ ਦੀ ਚੇਤਾਵਨੀ <br/> ਅਗਲੀ ਖ਼ਬਰ ਭਾਰਤੀ ਨਾਗਿਰਕ ਨੂੰ ਦੇਹ ਵਪਾਰ ਮਾਮਲੇ 'ਚ 10 ਸਾਲ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।