27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਅਮਰੀਕਾ 'ਚ 3 ਬਜ਼ੁਰਗਾਂ ਦੀ ਹੱਤਿਆ, ਪੁਲਿਸ ਸ਼ੱਕੀ ਦੀ ਭਾਲ 'ਚ ਜੁੱਟੀ

ਅਜੀਤ ਡੈਸਕ 30-05-2026
ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਹਵਾਈ 'ਚ 2 ਦਿਨਾਂ ਦÏਰਾਨ ਤਿੰਨ ਬਜ਼ੁਰਗਾਂ ਦੀ ਹੱਤਿਆ ਕਰ ਦਿੱਤੀ ਗਈ | ਜਿਸ ਨਾਲ ਪੀੜਤ ਪਰਿਵਾਰਾਂ ਵਿਚ ਸੋਗ ਤੇ ਡਰ ਪਾਇਆ ਜਾ ਰਿਹਾ ਹੈ | ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ | ਪੁਲਿਸ ਨੇ ਸ਼ੱਕੀ ਕਾਤਲ ਦੀ ਪਛਾਣ ਪਾਹੋਆ ਵਾਸੀ 36 ਸਾਲਾ ਜੈਕਬ ਡੈਨੀਅਲ ਬੇਕਰ ਵਜੋਂ ਕੀਤੀ ਹੈ | ਬੇਕਰ ਫਰਾਰ ਹੈ ਜੋ ਕਿ ਹਥਿਆਰਬੰਦ ਹੈ | ਹਵਾਈ ਦੇ ਪੁਲਿਸ ਮੁਖੀ ਰੀਡ ਮਾਹੂਨਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ੱਕੀ ਹੋਰ ਲੋਕਾਂ ਲਈ ਵੀ ਖਤਰਨਾਕ ਹੋ ਸਕਦਾ ਹੈ | ਮਾਹੂਨਾ ਨੇ ਕਿਹਾ ਕਿ ਉਹ ਇਸ ਸਮੇਂ ਉਨਾਂ ਸਬੂਤਾਂ ਦਾ ਖੁਲਾਸਾ ਨਹੀਂ ਕਰ ਸਕਦੇ ਜੋ ਪੁਲਿਸ ਕੋਲ ਹਨ, ਜੋ ਤਿੰਨਾਂ ਕਤਲਾਂ ਦੀਆਂ ਘਟਨਾਵਾਂ ਨੂੰ ਆਪਸ 'ਚ ਜੋੜਦੇ ਹਨ ਪਰ ਸਾਨੂੰ ਵਿਸ਼ਵਾਸ ਹੈ ਕਿ ਬੇਕਰ ਤਿੰਨਾਂ ਕਤਲਾਂ ਲਈ ਜ਼ਿੰਮੇਵਾਰ ਹੈ | ਪੁਲਿਸ ਨੇ ਸ਼ੱਕੀ ਦੀ ਪਛਾਣ ਵੀ ਜਨਤਿਕ ਕੀਤੀ ਹੈ ਤੇ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ | ਮਿ੍ਤਕਾਂ ਵਿਚ 69, 79 ਤੇ 69 ਸਾਲਾਂ ਦੇ ਵਿਅਕਤੀ ਸ਼ਾਮਿਲ ਹਨ | ਪੁਲਿਸ ਮੁੱਖੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਤਲਾਂ ਲਈ ਕਿਹੜਾ ਹਥਿਆਰ ਵਰਤਿਆ ਗਿਆ ਹੈ |
ਪਿਛਲੀ ਖ਼ਬਰ ਭਾਰਤੀ ਮੂਲ ਦੀ ਵਿਦਿਆਰਥਣ ਦਾ ਸਾਇੰਸ ਮੁਕਾਬਲੇ 'ਚ ਤੀਜਾ ਸਥਾਨ ਅਗਲੀ ਖ਼ਬਰ ਸਰਦੂਲ ਸਿੰਘ ਮਾਰਵਾ ਨੇ ਇੰਗਲੈਂਡ ਦੇ ਸ਼ਹਿਰ ਸੋਲੀਹੁੱਲ ਦੇ ਨਵੇਂ ਮੇਅਰ ਵਜੋਂ ਸੰਭਾਲਿਆ ਅਹੁਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।