11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਰੈਸਟੋਰੈਂਟ 'ਚ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ

ਅਜੀਤ ਡੈਸਕ 17-04-2026

ਸੈਕਰਾਮੈਂਟੋ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਟਿਟੂਸਵਿਲੇ, ਫਲੋਰੀਡਾ ਵਿਚ ਇਕ ਬਰਗਰ ਕਿੰਗ ਆਊਟਲੈੱਟ ਦੇ ਸਾਬਕਾ ਭਾਰਤੀ ਮੈਨੇਜਰ ਨੂੰ ਚੋਰੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ | ਉਸ ਉੱਪਰ ਬਰਖ਼ਾਸਤਗੀ ਤੋਂ ਬਾਅਦ ਰੈਸਟੋਰੈਂਟ ਦੀ ਸੇਫ਼ 'ਚੋਂ 3500 ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ | ਸਟੋਰ ਮੈਨੇਜਰ ਵੱਲੋਂ ਨਕਦੀ ਗੁੰਮ ਹੋ ਜਾਣ ਦੀ ਸ਼ਿਕਾਇਤ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ | ਮੈਨੇਜਰ ਨੇ ਜਾਂਚ ਕਾਰਾਂ ਨੂੰ ਦੱਸਿਆ ਕਿ ਇਕ ਹੀ ਵਿਅਕਤੀ ਹੈ ਜਿਸ ਨੂੰ ਸਕਿਉਰਿਟੀ ਕੋਡ ਦਾ ਪਤਾ ਸੀ | ਜਾਂਚ ਕਾਰਾਂ ਅਨੁਸਾਰ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਸਾਬਕਾ ਮੈਨੇਜਰ ਕਿ੍ਸ ਕੁਮਾਰ ਹੀ ਸੀ | ਜਿਸ ਨੂੰ ਗੈਰ ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ | ਡੁਪਲੀਕੇਟ ਚਾਬੀ, ਜੋ ਉਸ ਨੇ ਆਪਣੀ ਨੌਕਰੀ ਦੌਰਾਨ ਹੀ ਬਣਾ ਲਈ ਸੀ, ਨਾਲ ਰੈਸਟੋਰੈਂਟ ਖੋਲਿਆ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ |
ਪਿਛਲੀ ਖ਼ਬਰ ਫ਼ਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ 'ਚ ਭਾਰਤੀ ਵਿਅਕਤੀ ਨੇ ਗੁਨਾਹ ਕਬੂਲੇ ਅਗਲੀ ਖ਼ਬਰ ਮੈਸੀ 'ਤੇ 70 ਲੱਖ ਡਾਲਰ ਦੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।