11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਿਹਤ ਸਕੀਮਾਂ 'ਚ ਧੋਖਾਧੜੀ ਦੇ ਦੋਸ਼ਾਂ 'ਚ ਭਾਰਤੀ ਮੂਲ ਦੇ ਜੋੜੇ ਸਮੇਤ 8 ਗਿ੍ਫ਼ਤਾਰ <br/>

ਅਜੀਤ ਡੈਸਕ 05-04-2026
ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ)-ਰਜਿਸਟਰਡ 70 ਸਾਲਾ ਨਰਸ ਅਮੇਲੂ ਗਿੱਲ ਤੇ ਉਸ ਦੇ ਪਤੀ ਸਾਇਕਾਲੋਜਿਸਟ ਗਲੈਡਵਿਨ ਗਿੱਲ (66) ਸਮੇਤ 8 ਜਣਿਆਂ ਨੂੰ ਸਿਹਤ ਸਕੀਮਾਂ ਤਹਿਤ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਸੰਘੀ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ | ਜੋੜੇ ਨੂੰ ਕੈਲੀਫੋਰਨੀਆ ਦੀ ਲਾਸ ਏਾਜਲਸ ਕਾਊਾਟੀ ਦੇ ਸ਼ਹਿਰ ਕੋਵਿਨਾ ਵਿਚ ਉਨਾਂ ਦੇ ਘਰੋਂ ਤੜਕਸਾਰ ਗਿ੍ਫ਼ਤਾਰ ਕੀਤਾ ਗਿਆ ਹੈ | ਸੰਘੀ ਵਕੀਲਾਂ ਅਨੁਸਾਰ ਪਤੀ-ਪਤਨੀ ਅਨਾਹੀਮ 'ਚ ਸੇਂਟ ਫਰਾਂਸਿਸ ਪਾਲਾਟਿਵ ਕੇਅਰ ਦੇ ਮਾਲਕ ਹਨ | ਉਨਾਂ ਨੇ 52 ਲੱਖ ਡਾਲਰਾਂ ਤੋਂ ਵਧ ਦੇ ਫਰਜੀ ਦਾਅਵੇ ਕੀਤੇ ਤੇ ਜਿਨਾਂ ਲਈ ਮੈਡੀਕੇਅਰ ਵਿਵਸਥਾ ਤੇ ਹੋਰ ਬੀਮਾ ਕੰਪਨੀਆਂ ਨੇ ਅੰਦਾਜਨ 40 ਲੱਖ ਡਾਲਰਾਂ ਦੀ ਅਦਾਇਗੀ ਕੀਤੀ | ਫਸਟ ਅਸਿਸਟੈਂਟ ਯੂ.ਐਸ. ਅਟਰਾਨੀ ਬਿੱਲ ਐਸੇਲੀ ਨੇ ਕਿਹਾ ਕਿ ਗਿ੍ਫਤਾਰ ਮੁਲਜ਼ਮਾਂ 'ਚ 3 ਨਰਸਾਂ, ਇਕ ਕਿਰੋਪ੍ਰੈਕਟਰ ਤੇ ਇਕ ਸਾਇਕਾਲੋਜਿਸਟ ਸ਼ਾਮਿਲ ਹੈ ਜਿਨ੍ਹਾਂ ਨੂੰ ਵੱਖ-ਵੱਖ ਮਾਮਲਿਆਂ 'ਚ ਨਾਮਜ਼ਦ ਕੀਤਾ ਗਿਆ ਹੈ | ਇਨਾਂ ਤੋਂ ਇਲਾਵਾ ਇਦਾਹੋ ਦੇ ਇਕ ਵਿਅਕਤੀ ਤੇ ਲਾਸ ਏਾਜਲਸ ਖੇਤਰ ਦੇ ਇਕ ਹੋਰ ਵਿਅਕਤੀ ਨੂੰ ਕਥਿੱਤ ਤÏਰ 'ਤੇ ਲੇਬਰ ਯੁਨੀਅਨ ਦੀਆਂ ਸਿਹਤ ਯੋਜਨਾਵਾਂ ਤਹਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿਚ ਗਿ੍ਫਤਾਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਕਮਿੰਸ ਸਨਰਾਈਜਰਜ਼ ਹੈਦਰਾਬਾਦ ਨੂੰ ਛੱਡ ਪਹੁੰਚੇ ਆਸਟ੍ਰੇਲੀਆ <br/> ਅਗਲੀ ਖ਼ਬਰ ਅਹਿਮਦਾਬਾਦ ਵਿਖੇ ਖਿੜਦੇ ਪੀਲੇ ਫੁੱਲਾਂ 'ਚ ਬੈਠਾ ਇਕ ਖੂਬਸੂਰਤ ਪੰਛੀ |

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।