ਮੈਲਬੌਰਨ 30 ਮਾਰਚ (ਪਰਮਵੀਰ ਸਿੰਘ ਆਹਲੂਵਾਲੀਆ)-ਪਿਛਲੇ ਸਾਲ 2 ਪੁਲਿਸ ਅਧਿਕਾਰੀਆਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਅੱਜ ਵਿਕਟੋਰੀਆ ਪੁਲਿਸ ਨੇ ਉੱਤਰੀ-ਪੂਰਬੀ ਵਿਕਟੋਰੀਆ ਵਿਚ ਤਿੰਨ ਘੰਟੇ ਚੱਲੀ ਕਾਰਵਾਈ ਤੋਂ ਬਾਅਦ ਗੋਲੀਬਾਰੀ ਦੌਰਾਨ ਮਾਰ ਦਿੱਤਾ ਹੈ | ਪੁਲਿਸ ਮੁਤਾਬਕ ਦੋਸ਼ੀ ਡੇਜੀ ਫ੍ਰੀਮੈਨ ਇੱਕ ਪੇਡੂ ਇਲਾਕੇ 'ਚ ਲੁਕਿਆ ਹੋਇਆ ਸੀ | ਪੁਲਿਸ ਨੇ ਉਸਨੂੰ ਘੇਰਾ ਪਾਉਣ ਤੋਂ ਬਾਦ ਆਤਮਸਮਰਪਣ ਕਰਨ ਲਈ ਵੀ ਕਿਹਾ, ਪਰ ਉਸਨੇ ਇਨਕਾਰ ਕਰ ਦਿੱਤਾ | ਪੁਲਿਸ ਨੂੰ ਪੂਰਾ ਸ਼ੱਕ ਸੀ ਕਿ ਉਹ ਹਥਿਆਰਬੰਦ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ | ਇਹ ਘਟਨਾ ਪੋਰਪੁਨਕਾਹ ਨੇੜੇ ਵਾਪਰੀ ਅਤੇ ਤਕਰੀਬਨ ਤਿੰਨ ਘੰਟੇ ਤੱਕ ਪੁਲਿਸ ਤੇ ਦੋਸ਼ੀ ਵਿਚਕਾਰ ਟਕਰਾਅ ਜਾਰੀ ਰਿਹਾ | ਜ਼ਿਕਰਯੋਗ ਹੈ ਕਿ ਵਿਕਟੋਰੀਆ ਪੁਲਿਸ ਲੰਮੇ ਸਮੇਂ ਤੋਂ ਇਸ ਦੋਸ਼ੀ ਦੀ ਭਾਲ ਕਰ ਰਹੀ ਸੀ ਅਤੇ ਉਸਦੀ ਗਿ੍ਫ਼ਤਾਰੀ ਲਈ ਭਾਰੀ ਇਨਾਮ ਵੀ ਰੱਖਿਆ ਗਿਆ ਸੀ | ਇਸ ਕਾਰਵਾਈ ਨੂੰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਅਤੇ ਮਾਰੇ ਗਏ ਅਧਿਕਾਰੀਆਂ ਦੇ ਪਰਿਵਾਰਾਂ ਲਈ ਇਹ ਕੁਝ ਹੱਦ ਤੱਕ ਇਨਸਾਫ਼ ਵਾਂਗ ਦੇਖਿਆ ਜਾ ਰਿਹਾ ਹੈ |