22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੈਮੋਕਰੈਟਿਕ ਉਮੀਦਵਾਰ ਰਾਖੀ ਇਸਰਾਨੀ ਨੂੰ ਮਿਲ ਰਿਹਾ ਵੱਡਾ ਹੁੰਗਾਰਾ

ਅਜੀਤ ਡੈਸਕ 25-01-2026
-24 ਘੰਟਿਆਂ 'ਚ 10 ਲੱਖ ਡਾਲਰ ਫੰਡ ਹੋਇਆ ਇਕੱਠਾ
ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਅਮਰੀਕੀ ਕਾਂਗਰਸ ਦੇ 14ਵੇਂ ਜਿਲੇ੍ਹ ਤੋਂ ਡੈਮੋਕਰੈਟਿਕ ਉਮੀਦਵਾਰ ਭਾਰਤੀ ਮੂਲ ਦੀ ਰਾਖੀ ਇਸਰਾਨੀ ਵੱਲੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਰਸਮੀ ਤੌਰ 'ਤੇ ਚੋਣ ਮੁਹਿੰਮ ਸ਼ੁਰੂ ਕਰਨ ਉਪਰੰਤ ਉਸ ਨੂੰ ਲੋਕਾਂ ਵੱਲੋਂ ਵੱਡੀ ਪੱਧਰ 'ਤੇ ਸਮਰਥਨ ਮਿਲਿਆ ਹੈ ਤੇ ਮਹਿਜ਼ 24 ਘੰਟਿਆਂ 'ਚ 10 ਲੱਖ ਡਾਲਰ ਤੋਂ ਵਧ ਫੰਡ ਇਕੱਠਾ ਹੋਇਆ ਹੈ | ਇਹ ਜਾਣਕਾਰੀ ਉਸ ਦੀ ਚੋਣ ਮੁਹਿੰਮ ਦੇ ਸੰਚਾਲਕਾਂ ਨੇ ਦਿੱਤੀ ਹੈ | ਇਸਰਾਨੀ ਨੇ ਕਿਹਾ ਕਿ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਲੋਕ ਸਮਾਜ ਵਿਚ ਵੰਡੀਆਂ ਪਾਉਣ ਤੇ ਨਫਰਤੀ ਭਰੇ ਮਾਹੌਲ ਦੀ ਬਜਾਏ ਆਪਣੀਆਂ ਸਮੱਸਿਆਵਾਂ ਦਾ ਹਲ ਚਾਹੁੰਦੇ ਹਨ | ਉਨਾਂ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਸਾਡਾ ਤਬਦੀਲੀ ਦਾ ਸੁਨੇਹਾ ਹਰ ਘਰ ਪੁੱਜੇਗਾ ਤੇ ਜਮੀਨ ਪੱਧਰ ਉਪਰ ਸਾਡਾ ਚੋਣ ਪ੍ਰਚਾਰ ਸਾਡੀ ਜਿੱਤ ਯਕੀਨੀ ਬਣਾਵੇਗਾ | 14 ਵੀਂ ਕਾਂਗਰਸ ਜਿਲਾ ਸੀਟ ਅਲਾਮੇਡਾ ਕਾਊਾਟੀ 'ਚ ਪੈਂਦੀ ਹੈ ਤੇ ਇਸ ਖੇਤਰ 'ਚ ਰਜਿਸਟਰਡ ਏਸ਼ੀਅਨ ਵੋਟਰਾਂ ਦੀ ਗਿਣਤੀ ਤਕਰੀਬਨ 32 ਫ਼ੀਸਦੀ ਹੈ |

ਪਿਛਲੀ ਖ਼ਬਰ ਇੰਗਲੈਂਡ 'ਚ ਪੁਲਿਸ ਮੁਲਾਜ਼ਮਾਂ ਲਈ ਲਾਇਸੈਂਸ ਲਾਜ਼ਮੀ ਅਗਲੀ ਖ਼ਬਰ ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ ਜਿਨਸੀ ਜ਼ੁਲਮ ਕਰਨ ਵਾਲੇ ਪਤੀ ਨੇ ਅਦਾਲਤ 'ਚ ਗੁਨਾਹ ਕਬੂਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।