14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਿੱਖਾਂ ਅਤੇ ਯਹੂਦੀਆਂ 'ਤੇ ਹੁੰਦੇ ਨਫਰਤੀ ਹਮਲਿਆਂ ਨੂੰ ਰੋਕਣ ਤੇ ਨਸਲੀ ਅੰਕੜਾ ਇਕੱਤਰ ਕਰਨ ਲਈ ਬਦਲਾਅ ਜਰੂਰੀ-ਪ੍ਰੀਤ ਕੌਰ ਗਿੱਲ

ਅਜੀਤ ਡੈਸਕ 01-01-2026
ਲੰਡਨ, 31 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕਈ ਸਾਲਾਂ ਤੋਂ ਜਨਗਣਨਾ ਮੌਕੇ ਸਿੱਖਾਂ ਨੂੰ ਐਥਨਿਕ ਗਰੁੱਪ ਦੇ ਤੌਰ 'ਤੇ ਗਿਣੇ ਜਾਣ ਦਾ ਮਾਮਲਾ ਹੁਣ ਹੋਰ ਵੀ ਸਰਗਰਮੀ ਨਾਲ ਉੱਠ ਰਿਹਾ ਹੈ | ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਹਮੇਸ਼ਾਂ ਇਸ ਅਵਾਜ਼ ਨੂੰ ਬੁਲੰਦ ਕੀਤਾ ਹੈ | ਐਮ.ਪੀ. ਗਿੱਲ ਨੇ ਕਿਹਾ ਕਿ 2026 ਵਿਚ ਯੂ.ਕੇ. ਅਧਿਕਾਰੀਆਂ ਦੁਆਰਾ ਨਸਲੀ ਸਿੱਖ ਡਾਟਾ ਇਕੱਠਾ ਕਰਨ ਦੀ ਮੰਗ ਲਈ ਆਵਾਜ਼ ਬੁਲੰਦ ਕਰਨਾ ਜਾਰੀ ਰੱਖੇਗੀ | ਪ੍ਰੀਤ ਕੌਰ ਗਿੱਲ ਨੇ ਆਪਣੇ 2025 ਦੇ ਕੰਮਾਂ ਦੀ ਸਮੀਖਿਆ ਕਰਦਿਆਂ ਇਹ ਪ੍ਰਣ ਲਿਆ ਹੈ | ਉਨ੍ਹਾਂ ਕਿਹਾ ਕਿ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਧ ਰਹੇ ਨਫ਼ਰਤੀ ਅਪਰਾਧਾਂ ਦੇ ਵਿਚਕਾਰ ਸਿੱਖਾਂ ਅਤੇ ਯਹੂਦੀਆਂ ਦੋਵਾਂ ਲਈ ਅੰਕੜਾ ਸੰਗ੍ਰਹਿ ਕਰਨ ਲਈ ਬਦਲਾਅ ਦੀ ਵਕਾਲਤ ਕਰਦੀ ਹੈ | ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਵਲੋਂ ਚਿਰਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਿੱਖਾਂ ਦੀ ਗਿਣਤੀ ਨਸਲੀ ਗਰੁੱਪ ਦੇ ਅਧਾਰ 'ਤੇ ਕੀਤੀ ਜਾਵੇ, ਕਿਉਂਕਿ ਸਿੱਖ ਧਰਮ ਦੇ ਨਾਲ ਨਾਲ ਇੱਕ ਨਸਲ ਹੈ ਕਿਉਂਕਿ ਸਿੱਖਾਂ ਦਾ ਹਰ ਮਸਲਾ ਆਪਣਾ ਹੈ | ਉਨ੍ਹਾਂ ਦੀ ਪਹਿਚਾਣ, ਪਹਿਰਾਵਾ, ਕਕਾਰਾਂ ਸਮੇਤ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਨੂੰ ਕਿਸੇ ਖਾਸ ਦੇਸ਼ ਜਾਂ ਖਿੱਤੇ ਦੀ ਗਿਣਤੀ ਵਿਚ ਕਰਕੇ ਸਮਝਿਆ ਨਹੀਂ ਜਾ ਸਕਦਾ | ਜ਼ਿਕਰਯੋਗ ਹੈਕਿ ਬਰਤਾਨੀਆਂ ਵਿਚ ਸਰਕਾਰੀ ਨਿਯਮਾਂ ਨੂੰ ਬਣਾਉਣ ਜਾਂ ਸਮਝਣ ਲਈ ਐਥਨਿਕ ਗਰੁੱਪ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਦੀਆਂ ਲੋੜਾਂ ਅਨੁਸਾਰ ਨੀਤੀਆਂ ਬਣਾਈਆਂ ਜਾ ਸਕਣ | ਇਸੇ ਕਰਕੇ ਸਿੱਖ ਮਹਿਸੂਸ ਕਰਦੇ ਹਨ ਕਿ ਸਿੱਖਾਂ ਨੂੰ ਸਿਰਫ ਧਰਮ ਅਧਾਰਿਤ ਅੰਕੜਿਆਂ ਵਿਚ ਹੀ ਗਿਣਿਆ ਜਾਂਦਾ ਹੈ, ਇਸੇ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮਸਲੇ ਸਰਕਾਰਾਂ ਦੇ ਅੱਖੋਂ ਪਰ੍ਹੇ ਹੋ ਜਾਂਦੇ ਹਨ |
ਪਿਛਲੀ ਖ਼ਬਰ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਕਰਵਾਏ <br/> ਅਗਲੀ ਖ਼ਬਰ ਯੂ.ਕੇ. ਦੀ ਕੰਪਨੀ ਦੀ ਪੁਲਾੜ ਫੈਕਟਰੀ ਨਵਾਂ ਇਤਿਹਾਸ ਬਣਾਉਣ ਦੇ ਨੇੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।