11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੱਟੇ ਹੋਏ ਬੂਟਾਂ ’ਚ ਲੁਕਿਆ ਇਕ ਯੋਧੇ ਦਾ ਦਰਦ

ਅਜੀਤ ਡੈਸਕ 12-07-2026

ਜਲੰਧਰ, 11 ਜੁਲਾਈ (ਡਾ. ਜਤਿੰਦਰ ਸਾਬੀ)-ਪੁਰਤਗਾਲ ਦੇ ਸਟਾਰ ਫੁੱਟਬਾਲਰ ਪੇਡਰੋ ਨੇਟੋ ਆਪਣੇ ਬੂਟਾਂ ਦੀ ਪਿੱਛਲੀ ਅੱਡੀ ਕੱਟ ਕੇ ਜਦ ਮੈਦਾਨ ’ਚ ਉਤਰੇ ਤਾਂ ਇਹ ਦੇਖ ਉਨ੍ਹਾਂ ਦੇ ਪ੍ਰਸੰਸਕ ਹੈਰਾਨ ਰਹਿ ਗਏ ਸਨ। ਦੁਨੀਆ ਭਰ ਦੇ ਕੈਮਰਿਆਂ ਨੇ ਕੱਟੇ ਹੋਏ ਬੂਟ ਤਾਂ ਵੇਖੇ, ਪਰ ਉਨ੍ਹਾਂ ਬੂਟਾਂ ਦੇ ਅੰਦਰ ਲੁਕਿਆ ਦਰਦ ਬਹੁਤ ਘੱਟ ਲੋਕ ਸਮਝ ਸਕੇ। ਪੇਡਰੋ ਨੇਟੋ ਦੀ ਇਹ ਤਸਵੀਰ ਇਸ ਵਿਸ਼ਵ ਕੱਪ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚੋਂ ਇੱਕ ਬਣ ਗਈ ਹੈ। ਜ਼ਿਕਰਯੋਗ ਹੈ ਕਿ ਨੇਟੋ ਦੇ ਬੂਟਾਂ ਦੀ ਅੱਡੀ ਦਾ ਪਿਛਲਾ ਹਿੱਸਾ ਜਾਣਬੁੱਝ ਕੇ ਕੱਟਿਆ ਗਿਆ ਸੀ। ਇਸ ਦਾ ਕਾਰਨ ਹੈ ਹੈਗਲੰਡਜ਼ ਡੀਫਾਰਮਿਟੀ ,ਜਿਸ ਵਿੱਚ ਅੱਡੀ ਦੀ ਹੱਡੀ ਦੇ ਪਿਛਲੇ ਹਿੱਸੇ ’ਤੇ ਇੱਕ ਵਾਧੂ ਉਭਾਰ ਬਣ ਜਾਂਦਾ ਹੈ। ਆਮ ਬੂਟ ਇਸ ਉਭਾਰ ਨਾਲ ਲਗਾਤਾਰ ਰਗੜ ਖਾਂਦੇ ਹਨ, ਜਿਸ ਨਾਲ ਖਿਡਾਰੀ ਨੂੰ ਬੇਹੱਦ ਦਰਦ ਹੁੰਦਾ ਹੈ। ਇਸ ਸਮੱਸਿਆ ਕਾਰਨ ਐਕੀਲਿਸ ਟੈਂਡਨ ਤੇ ਬਰਸਾ ’ਚ ਸੋਜ ਆ ਜਾਂਦੀ ਹੈ। ਦੌੜਣਾ, ਦਿਸ਼ਾ ਬਦਲਣਾ ਤੇ ਜੰਪ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕਈ ਅੰਤਰਰਾਸ਼ਟਰੀ ਖਿਡਾਰੀ ਆਪਣੇ ਬੂਟਾਂ ਦੀ ਅੱਡੀ ਕੱਟ ਕੇ ਖੇਡਣ ਨੂੰ ਤਰਜੀਹ ਦਿੰਦੇ ਹਨ। ਹੈਗਲੰਡਜ਼ ਡੀਫਾਰਮਿਟੀ ਕੋਈ ਨਵੀਂ ਬਿਮਾਰੀ ਨਹੀਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਖੇਡ ਵਿਗਿਆਨ ਵਿਚ ਇਸ ਦਾ ਜ਼ਿਕਰ ਮਿਲਦਾ ਹੈ। ਆਧੁਨਿਕ ਮੈਡੀਕਲ ਸਹੂਲਤਾਂ ਦੇ ਬਾਵਜੂਦ ਇਹ ਸਮੱਸਿਆ ਅੱਜ ਵੀ ਫੁੱਟਬਾਲ, ਐਥਲੈਟਿਕਸ ਤੇ ਹੋਰ ਉੱਚ ਪੱਧਰੀ ਖੇਡਾਂ ਵਿੱਚ ਚੁਣੌਤੀ ਬਣੀ ਹੋਈ ਹੈ।

ਪਿਛਲੀ ਖ਼ਬਰ -ਟੀ-10 ਲੜੀ- ਇੰਗਲੈਂਡ ਨੇ ਭਾਰਤ ਨੂੰ 56 ਦੌੜਾਂ ਨਾਲ ਹਰਾਇਆ ਵਿਸ਼ਵ ਚੈਂਪੀਅਨ ਵਿਰੁੱਧ 4-0 ਨਾਲ ਲੜੀ ਜਿੱਤੀ ਅਗਲੀ ਖ਼ਬਰ ਮੈਸੀ ਦੀ ਟੀਮ ਦੀਆਂ ਮੁਸ਼ਕਿਲਾਂ ਵਧੀਆਂ, 30 ਕਰੋੜ ਡਾਲਰ ਤੱਕ ਦੇ ਹੋਏ ਲੈਣ-ਦੇਣ ਦੀ ਐਫ.ਬੀ.ਆਈ. ਕਰ ਰਹੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।