29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬਾਬਰ ਆਜ਼ਮ ਦੂਜੀ ਵਾਰ ਪਾਕਿ ਦਾ ਟੈਸਟ ਕਪਤਾਨ ਨਿਯੁਕਤ, ਮਸੂਦ ਨੂੰ ਹਟਾਇਆ

ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਸ਼ਾਨ ਮਸੂਦ ਨੂੰ ਪਾਕਿਸਤਾਨ ਦੇ ਟੈਸਟ ਕਪਤਾਨ ਵਜੋਂ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਬਾਬਰ ਆਜ਼ਮ ਨੂੰ ਆਪਣੇ ਕਰੀਅਰ ’ਚ ਦੂਜੀ ਵਾਰ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ। ਵੈਸਟ ਇੰਡੀਜ਼ ’ਚ ਦੋ ਮੈਚਾਂ ਦੀ ਟੈਸਟ ਲੜੀ ਲਈ ਐਲਾਨੀ ਗਈ ਟੀਮ ਦੇ ਨਾਲ ਹੀ ਉਕਤ ਐਲਾਨ ਕੀਤਾ ਗਿਆ। ਕਪਤਾਨ ਵਜੋਂ ਮਸੂਦ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਲਗਭਗ ਤਿੰਨ ਸਾਲ ਪਹਿਲਾਂ ਕਪਤਾਨ ਨਿਯੁਕਤ ਕੀਤੇ ਗਏ ਮਸੂਦ ਨੇ 16 ਟੈਸਟਾਂ ‘ਚ ਪਾਕਿ ਦੀ ਕਪਤਾਨੀ ਕੀਤੀ, ਜਿਨ੍ਹਾਂ ‘ਚੋਂ 12 ‘ਚ ਟੀਮ ਹਾਰ ਗਈ। ਟੈਸਟ ਇਤਿਹਾਸ ’ਚ ਕਿਸੇ ਹੋਰ ਕਪਤਾਨ ਨੇ 16 ’ਚੋਂ 12 ਟੈਸਟ ਨਹੀਂ ਹਾਰੇ ਹਨ। ਬਾਬਰ ਦੀ ਥਾਂ ਮਸੂਦ ਨੇ ਲਈ ਸੀ ਤੇ ਬਾਅਦ ਹੁਣ ਇਕ ਵਾਰ ਫਿਰ ਬਾਬਰ ਦੀ ਵਾਪਸੀ ਦਰਸਾਉਂਦੀ ਹੈ ਕਿ ਪੀ. ਸੀ. ਬੀ. ਕੋਲ ਕਪਤਾਨੀ ਲਈ ਬਹੁਤੇ ਵਿਕਲਪ ਨਹੀਂ ਸਨ।

ਪਿਛਲੀ ਖ਼ਬਰ 40 ਸਾਲਾਂ ਬਾਅਦ ਏਸ਼ਿਆਈ ਪੱਧਰ ’ਤੇ ਭਾਰਤ ਨੂੰ ਤਗਮਾ ਦਿਵਾਉਣ ਵਾਲੀ ਟੀਮ ’ਚ ਇਕਲੌਤਾ ਪੰਜਾਬੀ ਅਮਰਿੰਦਰਪਾਲ ਸਿੰਘ ਅਗਲੀ ਖ਼ਬਰ ਇਕਪਾਸੜ ਮੁਕਾਬਲੇ ’ਚ ਮੋਰੱਕੋ ਨੇ ਕੈਨੇਡਾ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।