04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

-ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ- ਮਾਨਸਾ ਦੇ ਸੰਦੀਪ ਨੇ ਚਾਂਦੀ ਦਾ ਤਗਮਾ ਜਿੱਤਿਆ <br/>

ਅਜੀਤ ਡੈਸਕ 12-04-2026

ਮਾਨਸਾ, 11 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਕਿਰਗਿਜ਼ਸਤਾਨ ਵਿਖੇ ਚੱਲ ਰਹੀ 22ਵੀਂ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 79 ਕਿੱਲੋ ਭਾਰ 'ਚ ਮਾਨਸਾ ਜ਼ਿਲੇ੍ਹ ਦੇ ਪਿੰਡ ਬੁਰਜ ਰਾਠੀ ਦੇ ਜੰਮਪਲ ਪਹਿਲਵਾਨ ਸੰਦੀਪ ਸਿੰਘ ਮਾਨ (26) ਨੇ ਚਾਂਦੀ ਦਾ ਤਗਮਾ ਫੁੰਡ ਲਿਆ ਹੈ | ਇਹ ਮੈਡਲ ਭਾਰਤ ਦੇ ਹਿੱਸੇ 22 ਸਾਲਾਂ ਬਾਅਦ ਆਇਆ ਹੈ | ਇਸ ਤੋਂ ਪਹਿਲਾਂ ਪਹਿਲਵਾਨ ਪਲਵਿੰਦਰ ਸਿੰਘ ਚੀਮਾ ਨੇ ਤਗਮਾ ਜਿੱਤਿਆ ਸੀ | ਸੰਦੀਪ ਦਾ ਮੁਕਾਬਲਾ ਦੇਰ ਸ਼ਾਮ ਬਿਸ਼ਕੇਕ (ਕਿਰਗਿਜ਼ਸਤਾਨ) ਵਿਖੇ ਜਪਾਨ ਦੇ ਪਹਿਲਵਾਨ ਨਾਲ ਹੋਇਆ | ਮੁਕਾਬਲੇ 'ਚ ਦੋਵੇਂ ਬਰਾਬਰ ਰਹੇ ਪਰ ਤਕਨੀਕੀ ਆਧਾਰ 'ਤੇ ਜਪਾਨ ਦੇ ਪਹਿਲਵਾਨ ਨੂੰ ਸੋਨ ਤਗਮਾ ਮਿਲਿਆ | ਸੰਦੀਪ ਸਿੰਘ ਮਾਨ ਜੋ ਪੰਜਾਬ ਸਰਕਾਰ ਦੇ ਖੇਡ ਵਿਭਾਗ 'ਚ ਕੋਚ ਵਜੋਂ ਭਗਤਾ ਭਾਈਕਾ ਵਿਖੇ ਸੇਵਾਵਾਂ ਨਿਭਾਅ ਰਿਹਾ ਹੈ, ਦੀ ਪ੍ਰਾਪਤੀ ਦੀ ਦੇਸ਼ ਭਰ 'ਚ ਚਰਚਾ ਹੈ | ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਸਾਧਾਰਨ ਕਿਸਾਨ ਸਾਗਰ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ ਜਨਮੇ ਇਸ ਨੌਜਵਾਨ ਨੂੰ ਕੁਸ਼ਤੀ ਦੀ ਚੇਟਕ ਉਸ ਦੀ ਦਾਦੀ ਵਲੋਂ ਪਹਿਲਵਾਨਾਂ ਦੀਆਂ ਸੁਣਾਈਆਂ ਕਹਾਣੀਆਂ ਤੋਂ ਲੱਗੀ | ਉਸਦੇ ਤਾਇਆ ਜਗਜੀਤ ਸਿੰਘ ਨੇ ਸੰਦੀਪ ਦੀ ਪ੍ਰਤਿਭਾ ਨੂੰ ਪਹਿਚਾਣਦਿਆਂ ਹਰ ਸੰਭਵ ਮਦਦ ਕੀਤੀ | ਡੀ.ਏ.ਵੀ. ਕਾਲਜ ਬਠਿੰਡਾ ਤੋਂ ਬੀ.ਏ. ਕਰਨ ਉਪਰੰਤ ਇਹ ਨੌਜਵਾਨ ਕੁਸ਼ਤੀ ਨੂੰ ਸਮਰਪਿਤ ਹੋ ਗਿਆ ਸੀ | ਖਿਡਾਰੀ ਦੇ ਕੋਚ ਸਾਹਬਾਜ ਸਿੰਘ ਤੇ ਪਿੰਡ ਬੁਰਜ ਰਾਠੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਘਾਲੀ, ਸੰਵਿਧਾਨ ਬਚਾਓ ਮੋਰਚੇ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਸੰਦੀਪ ਦੀ ਪ੍ਰਾਪਤੀ ਦੇਸ਼ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਕਾਰ ਜੰਗਬੰਦੀ 'ਚ ਪਾਕਿਸਤਾਨ ਦੀ 'ਮਹੱਤਵਪੂਰਨ ਭੂਮਿਕਾ' ਸ਼ਲਾਘਾਯੋਗ-ਸਟਾਰਮਰ ਅਗਲੀ ਖ਼ਬਰ ਚੇਨਈ ਨੇ ਦਿੱਲੀ ਨੂੰ 23 ਦੌੜਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।