02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵਿਅੰਗ ਕਵਿਤਾ/ ਚਾਹ ਦੀ ਚਾਹ

ਅਜੀਤ ਡੈਸਕ 05-04-2026

ਸਭ ਨੂੰ ਰਹਿੰਦੀ ਚਾਹ ਦੀ ਚਾਹ |
ਚਾਹ ਨੇ ਪਾ ਰੱਖਿਆ ਹੈ ਗਾਹ |

ਸੁਣਦੇ ਆਏ ਹਾਂ ਇਕ ਕਹਾਵਤ,
ਜਿਥੇ ਚਾਹ ਉਥੇ ਰਾਹ |

ਹੁਣ ਕਹਾਵਤ ਬਦਲ ਗਈ ਹੈ,
ਜਿਥੇ ਵੀ ਜਾਹ ਉਥੇ ਹੀ ਚਾਹ |

ਸੁਭਾਹ ਸਵੇਰੇ ਉੱਠਣ ਸਾਰ ਹੀ,
ਬੀਵੀ ਲਿਆ ਰੱਖਦੀ ਹੈ ਠਾਹ |
ਘਰ ਦੇ ਵਿਚ ਮਹਿਮਾਨ ਜੇ ਆਜੇ,
ਛੇਤੀ ਕਰੋ ਹੁਣ ਧਰ ਲਓ ਚਾਹ |

ਆਪ ਕਿਸੇ ਦੇ ਘਰ ਜੇ ਜਾਈਏ,
ਪਹਿਲਾਂ ਪੈਂਦੈ ਚਾਹ ਨਾਲ ਵਾਹ |

ਇੱਕੀ ਜੁਲਾਈ ਨੂੰ ਚਾਹ ਦਿਵਸ,
ਲੋਕ ਮਨਾਉਂਦੇ ਨਾਲ ਉਤਸ਼ਾਹ |

-ਪਿੰਡ ਭਲੂਰ (ਮੋਗਾ)
ਮੋਬਾਈਲ : 99159-95505

ਪਿਛਲੀ ਖ਼ਬਰ ਛੱਡ ਦੇਹ ਤੂੰ... ਅਗਲੀ ਖ਼ਬਰ ਕੀਤਾ ਕੀ ਆ? <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।