21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੂਜਾ ਹੇਗੜੇ ਦੀਆਂ ਉਮੀਦਾਂ ਨੂੰ ਪਏਗਾ ਬੂਰ

ਅਜੀਤ ਡੈਸਕ 28-01-2026

ਹੀਰੋਇਨ ਪੂਜਾ ਹੇਗੜਾ ਬਾਲੀਵੁਡ ਤੋਂ ਜ਼ਿਆਦਾ ਦੱਖਣ ਫ਼ਿਲਮ ਇੰਡਸਟਰੀ 'ਚ ਮਸ਼ਹੂਰ ਹੈ। ਦੱਖਣ ਦੇ ਮੁਕਾਬਲੇ ਹਿੰਦੀ ਫ਼ਿਲਮਾਂ ਵਿਚ ਉਸ ਦਾ ਕਰੀਅਰ ਕੁਝ ਖ਼ਾਸ ਨਹੀਂ ਰਿਹਾ। ਇਸ ਨਵੇਂ ਸਾਲ 2026 ਵਿਜ ਪੂਜਾ ਨੇ ਇਕ ਵਾਰ ਫਿਰ ਆਪਣੇ ਮਨ ਵਿਚ ਨਵੀਆਂ ਖਾਹਿਸ਼ਾਂ ਪਾਲ ਲਈਆਂ ਹਨ। ਥਲਾਪਤੀ ਵਿਜੈ ਨਾਲ ਪੂਜਾ ਹੇਗੜੇ ਦੀ ਫ਼ਿਲਮ 'ਜਨ ਨਾਯਕਨ' 9 ਜਨਵਰੀ ਨੂੰ ਰਿਲੀਜ਼ ਹੋਈ। ਇਹ ਫ਼ਿਲਮ ਪੂਜਾ ਲਈ ਸਭ ਤੋਂ ਮਹੱਤਵਪੂਰਨ ਇਸ ਲਈ ਹੈ, ਕਿਉਂਕਿ ਥਲਾਪਤੀ ਵਿਜੈ ਐਲਾਨ ਕਰ ਚੁੱਕਿਆ ਹੈ ਕਿ ਇਹ ਉਸ ਦੇ ਕਰਿਆਰ ਦੀ ਆਖ਼ਰੀ ਫ਼ਿਲਮ ਹੋਵੇਗੀ ਅਤੇ ਇਸ ਤੋਂ ਬਾਅਦ ਉਹ ਆਪਣਾ ਪੂਰਾ ਧਿਆਨ ਰਾਜਨੀਤੀ ਵੱਲ ਕਰਨਗੇ।
'ਜਨ ਨਾਇਕਨ' ਤੋਂ ਬਾਅਦ ਸਾਲ 2026 ਵਿਚ ਪੂਜਾ ਹੇਗੜੇ ਦੀਆਂ ਤਿੰਨ ਹੋਰ ਫ਼ਿਲਮਾਂ ਦੇ ਰਿਲੀਜ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਇਕ ਡੇਵਿਡ ਧਵਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਰੋਮਾਂਟਿਕ ਕਾਮੇਡੀ ਫਿਲਮ 'ਹੈ ਜਵਾਨੀ ਤੋ ਇਸ਼ਕ ਹੋਨਾ ਹੈ' ਵਿਚ ਉਹ ਵਰੁਣ ਧਵਨ ਨਾਲ ਸਕ੍ਰੀਨ ਸਾਂਝੀ ਕਰੇਗੀ।
ਪੂਜਾ ਅਤੇ ਵਰੁਣ ਤੋਂ ਇਲਾਵਾ ਫ਼ਿਲਮ ਵਿਚ ਮ੍ਰਿਣਾਲ ਠਾਕੁਰ ਵੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਵਿਚ ਮਨੀਸ਼ ਪਾਲ, ਮੌਨੀ ਰਾਇ, ਜਿੰਮੀ ਸ਼ੇਰਗਿਲ, ਚੰਕੀ ਪਾਂਡੇ, ਰਾਕੇਸ਼ ਬੇਦੀ ਸਹਿਤ ਕਈ ਸਟਾਰ ਨਜ਼ਰ ਆਉਣਗੇ। ਫ਼ਿਲਮ 'ਹੈ ਜਵਾਨੀ ਤੋ ਇਸ਼ਕ ਹੋਨਾ ਹੈ' 5 ਜੂਨ ਨੂੰ ਥਇਏਟਰ ਵਿਚ ਰਿਲੀਜ਼ ਹੋਵੇਗੀ। ਇਸ ਵਧੇਰੇ ਇੰਤਜ਼ਾਰ ਵਾਲੀ ਫ਼ਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ। ਦੱਖਣ ਭਾਰਤ ਦੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਸਫ਼ਲ ਡਰਾਉਣੀ ਕਾਮੇਡੀ ਫ੍ਰੈਂਚਾਇਜ਼ੀ 'ਕੰਚਨਾ' ਦੇ ਵਧੇਰੇ ਇੰਤਜ਼ਾਰ ਵਾਲੀ ਸੀਕੁਅਲ 'ਕੰਚਨਾ 4' ਵਿਚ ਪੂਜਾ ਹੇਗੜੇ, ਰਾਘਵ ਲਾਰੈਂਸ ਅਤੇ ਨੋਰਾ ਫਤੇਹੀ ਨਾਲ ਸਕ੍ਰੀਨ ਸ਼ੇਅਰ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਾਲ ਦੇ ਆਖਰੀ ਮਹੀਨਿਆਂ ਵਿਚ ਇਹ ਫ਼ਿਲਮ ਰਿਲੀਜ਼ ਹੋ ਸਕਦੀ ਹੈ। ਪੂਜਾ ਹੇਗੜੇ ਅਤੇ ਦੁਲਕਰ ਸਲਮਾਨ ਦੇ ਇਸ ਫ਼ਿਲਮ ਵਿਚ ਇਕੱਠਿਆਂ ਕੰਮ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਤਕ ਫ਼ਿਲਮ ਦੇ ਪਲਾਟ, ਸਟਾਰ ਕਾਸਟ ਅਤੇ ਰਿਲੀਜ਼ ਮਿਤੀ ਨਾਲ ਜੁੜੀ ਕੋਈ ਵੀ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਦੁਲਕਰ ਸਲਮਾਨ ਦੀ ਇਸ ਬਿਨਾਂ ਨਾਂਅ ਵਾਲੀ ਇਸ ਫ਼ਿਲਮ ਵਿਚ ਪੂਜਾ ਹੇਗੜੇ ਉਸ ਦੀ ਮਹਿਲਾ ਦੋਸਤ ਦੇ ਰੂਪ ਵਿਚ ਨਜ਼ਰ ਆਵੇਗੀ।

ਪਿਛਲੀ ਖ਼ਬਰ ਕ੍ਰਿਤੀ ਸੈਨਨ-ਭੈਣ ਦੇ ਵਿਆਹ ਦਾ ਚਾਅ ਅਗਲੀ ਖ਼ਬਰ ਪੁੱਡਾ ਨੇ ਹਟਾਏ ਨਾਜਾਇਜ਼ ਕਬਜ਼ੇ , ਭਾਰੀ ਪੁਲਿਸ ਬਲ ਤਾਇਨਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।