24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਲ ਗੀਤ ਆ ਵਾ ਜਾ ਈ

ਬਾਲ ਗੀਤ ਆ ਵਾ ਜਾ ਈ

ਅਜੀਤ ਡੈਸਕ 24-10-2026

 

ਦੇ ਨਿਯਮ

ਆਵਾਜਾਈ ਦੇ ਨਿਯਮਾਂ ਦਾ ਰੱਖਣਾ ਖਿਆਲ ਜੀ,
ਸੜਕ 'ਤੇ ਜਾਣ ਲੱਗੇ ਰੱਖਣੀ ਕਾਬੂ ਚਾਲ ਜੀ... |

ਸੜਕ ਸੁਰੱਖਿਆ ਨੂੰ  ਲਾਜ਼ਮੀ ਬਣਾਉਣਾ ਏ,
ਆਵਾਜਾਈ ਦੇ ਨਿਯਮਾਂ ਨੂੰ  ਅਪਨਾਉਣਾ ਏ,
ਦਿੱਤੀਆਂ ਹਿਦਾਇਤਾਂ ਤੇ ਨਾ ਕਰਨਾ ਸਵਾਲ ਜੀ...

ਸੱਜੇ ਖੱਬੇ ਵੱਲ ਦੇਖ ਸੜਕ ਨੂੰ  ਪਾਰ ਕਰਨਾ,
ਤੋੜੋਗੇ ਕਾਨੂੰਨ ਤਾਂ ਪਉ ਹਰਜ਼ਾਨਾ ਭਰਨਾ,
ਚੰਗੇ ਨਾਗਰਿਕ ਬਣ, ਬਣਨਾ ਮਿਸ਼ਾਲ ਜੀ... |

ਲਾਲ ਬੱਤੀ ਕਰੇ ਰੁਕ ਜਾਣ ਦਾ ਇਸ਼ਾਰਾ ਏ,
ਹਰੀ ਬੱਤੀ ਹੋਵੇ ਤਾਂ ਉਥੋਂ ਤੁਰਨਾ ਦੁਬਾਰਾ ਏ,
ਓਵਰਟੇਕ ਕਰਨ ਦਾ ਹੁੰਦਾ ਮਾੜਾ ਹਾਲ ਜੀ...

ਸੜਕ ਨਿਯਮਾਂ ਨੂੰ  ਜੀਵਨ 'ਚ ਲਾਗੂ ਕਰਿਓ,
ਜਾਨ-ਮਾਲ ਦੀ ਰਾਖੀ ਲਈ ਤੁਸੀਂ ਹਾਮੀਂ ਭਰਿਓ,
'ਪ੍ਰੀਤ ਬੀੜ ਕਿਸ਼ਨ' ਭਵਿੱਖ ਹੋਉ ਖ਼ੁਸ਼ਹਾਲ ਜੀ... |

-ਗੁਰਪ੍ਰੀਤ ਸਿੰਘ ਬੀੜਕਿਸ਼ਨ
ਪਿੰਡ ਬੀਜਾ, ਤਹਿ: ਖੰਨਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 99884-66885

ਪਿਛਲੀ ਖ਼ਬਰ ਬੱਚੇ ਸਕੂਲ ਪੜ੍ਹਨ ਹੀ ਨਹੀਂ, ਸਗੋਂ ਸਿੱਖਣ ਜਾਂਦੇ ਹਨ ਅਗਲੀ ਖ਼ਬਰ ਪੰਜਾਬ ਦੇ ਰੁੱਖ • ਹਰੀ ਕਿ੍ਸ਼ਨ ਮਾਇਰ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।