• ਕਰਮਜੀਤ ਸਿੰਘ ਗਰੇਵਾਲ •
ਅੱਖੀਆਂ ਤੇ ਅੱਖਰਾਂ ਦੀ ਹੋਈ ਮੁਲਾਕਾਤ ਏ
ਕਿੰਨਾ ਹੈ ਸਕੂਨ ਕਿੰਨੀ ਸੋਹਣੀ ਗੱਲਬਾਤ ਏ
ਕਾਲ਼ੇ-ਕਾਲ਼ੇ ਅੱਖਰ ਤੇ ਚਿੱਟੇ-ਚਿੱਟੇ ਵਰਕੇ
ਹੌਲ਼ੀ-ਹੌਲ਼ੀ ਹੱਥਾਂ ਨਾਲ਼ ਪੰਨੇ ਜਦੋਂ ਪਰਤੇ
ਜ਼ਿੰਦਗੀ'ਚ ਮਿਲ਼ੀ ਸਾਨੂੰ ਕਿੰਨੀ ਵੱਡੀ ਦਾਤ ਏ... |
ਪੜ੍ਹ-ਪੜ੍ਹ ਅੱਖਰ ਗਿਆਨ ਜਦੋਂ ਹੋ ਗਿਆ
ਜ਼ਿੰਦਗੀ ਨੂੰ ਜੀਣਾ ਵੀ ਅਸਾਨ ਉਦੋਂ ਹੋ ਗਿਆ
ਹੋਏ ਨ੍ਹੇਰੇ ਦੂਰ ਆਈ ਨਵੀਂ ਪ੍ਰਭਾਤ ਏ... |
ਉੱਚੇ ਅਹੁਦੇ ਰੁਤਬੇ ਪਿਆਰ ਪੂਰਾ ਮਿਲ਼ਦਾ
ਜੀਵਨ ਦੇ ਵਿਚ ਸਤਿਕਾਰ ਪੂਰਾ ਮਿਲ਼ਦਾ
ਜਿਨ੍ਹਾਂ ਨੂੰ ਇਹ ਮਿਲ਼ੀ ਹਾਂਜੀ ਕੀਮਤੀ ਸੁਗਾਤ ਏ... |
ਸ਼ਬਦਾਂ ਦਾ ਚੇਹਰਿਆਂ 'ਤੇ ਦੇਖੋ ਕਿੰਨਾ ਨੂਰ ਏ
ਮਿਲ਼ਦਾ ਆਨੰਦ ਅਤੇ ਵੱਖਰਾ ਸਰੂਰ ਏ
ਬਦਲ ਜਹਾਨ ਗਿਆ ਹੋਈ ਕਰਾਮਾਤ ਏ... |
-ਲਲਤੋਂ ਕਲਾਂ, ਲੁਧਿਆਣਾ |
ਮੋਬਾਈਲ : 98728-68913