ਮਣ ਮਣ ਦੇ ਪੈਰ ਉਸ ਦੇ

ਕਈ ਕਵਿੰਟਲ ਭਾਰ |
ਅੰਕੁਸ਼ ਫੜ ਕੇ ਹੱਥ 'ਚ ਆਪਣੇ,
ਬੈਠਾ ਰਵ੍ਹੇ ਸਵਾਰ |
ਦੰਦ ਉਸ ਦੇ ਬਹੁਤ ਕੀਮਤੀ,
ਖੰਭੇ ਜਿੱਡੀਆਂ ਲੱਤਾਂ |
ਲੰਮੀ ਸੁੰਡ ਮੇਲ੍ਹਦੀ ਜਾਵੇ,
ਹੋਰ ਵੀ ਗੱਲਾਂ ਦੱਸਾਂ |
ਪੱਖਿਆਂ ਵਰਗੇ ਕੰਨ ਉਸ ਦੇ,
ਝੁੱਲਦੇ ਉਸ ਦੇ ਅੱਗੇ |
ਸ਼ਾਕਾਹਾਰੀ ਇਹ ਜਾਨਵਰ,
ਬਹੁਤਾ ਵੱਡਾ ਲੱਗੇ |
ਟਾਹਣ ਰੁੱਖਾਂ ਦੇ ਤੋੜੀ ਜਾਂਦਾ,
ਗੰਨੇ ਸ਼ੌਕ ਨਾਲ ਖਾਵੇ |
ਮਣਾਂ-ਮੰੂਹੀਂ ਇਹ ਪਾਣੀ ਪੀਂਦਾ,
ਤਾਕਤਵਰ ਕਹਾਵੇ |
ਵੱਡਾ ਢਿੱਡ ਤੇ ਦੰਦ ਦੇਖ ਕੇ,
ਬੱਚੇ ਉਸ ਤੋਂ ਡਰਦੇ |
ਬੜਾ ਖ਼ਤਰਨਾਕ ਇਹ ਲੱਗੇ,
ਗੱਲਾਂ ਉਸ ਦੀਆਂ ਕਰਦੇ |
ਫਲ, ਫੁੱਲ, ਖੱਲ ਵੀ ਚਟਮ ਕਰ ਜਾਂਦਾ
ਖੱਲ ਉਸ ਦੀ ਮੋਟੀ |
ਸੋਚ ਕੇ ਬੁੱਝੋ ਕੌਣ ਜਾਨਵਰ?
ਨਹੀਂ ਤਾਂ ਕਿਸਮਤ ਖੋਟੀ |
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ |
ਮੋਬਾਈਲ : 99884-69564