03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਿਤਾਬਾਂ ਸੰਬੰਧੀ ਅਨਮੋਲ ਵਿਚਾਰ

ਕਿਤਾਬਾਂ ਸੰਬੰਧੀ ਅਨਮੋਲ ਵਿਚਾਰ

ਅਜੀਤ ਡੈਸਕ 03-10-2026

1. ਜੋ ਇਨਸਾਨ ਕਿਤਾਬਾਂ ਪੜ੍ਹਦਾ, ਸਮਝਦਾ ਤੇ ਉਸ ਦੇ ਗਿਆਨ ਨੂੰ  ਆਪਣੇ ਜੀਵਨ ਵਿਚ ਅਮਲੀ ਰੂਪ ਵਿਚ ਧਾਰਨ ਕਰਦਾ ਹੈ, ਉਹ ਇਕ ਨਾ ਇਕ ਦਿਨ ਸੁਕਰਾਤ, ਚਾਣਕਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਵਰਗੀ ਸ਼ਖ਼ਸੀਅਤ ਜ਼ਰੂਰ ਬਣ ਜਾਂਦਾ ਹੈ | 

2. ਕਿਤਾਬਾਂ ਗਿਆਨ ਦਾ ਉਹ ਅਦਭੁਤ ਭੰਡਾਰ ਹਨ, ਜਿਸ ਵਿਚੋਂ ਗਿਆਨ ਦੇ ਜਿੰਨੇ ਮਰਜ਼ੀ ਹੀਰੇ-ਮੋਤੀ ਕੱਢ ਲਵੋ, ਉਹ ਕਦੇ ਘੱਟ ਨਹੀਂ ਹੁੰਦੇ | 
3. ਕਿਤਾਬਾਂ ਵਗਦੇ ਪਾਣੀ ਵਾਂਗ ਹੁੰਦੀਆਂ ਹਨ, ਜਿਸ ਨੂੰ  ਜਿੰਨੀ ਵਾਰ ਪੜ੍ਹਨ ਦਾ ਯਤਨ ਕੀਤਾ ਜਾਂਦਾ ਹੈ, ਉਨ੍ਹੀ ਵਾਰ ਹੀ ਕੁਝ ਨਵਾਂ ਸਿੱਖਣ ਨੂੰ  ਮਿਲਦਾ ਰਹਿੰਦਾ ਹੈ | 
4. ਜਿਸ ਉੱਪਰ ਕਿਤਾਬਾਂ ਰੂਪੀ ਗਿਆਨ ਦੀ ਕਿਰਪਾ ਹੋ ਜਾਂਦੀ ਹੈ, ਉਸਦੀ ਖੁਸ਼ਬੁ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਜਾਂਦੀ ਹੈ | 
5. ਕਿਤਾਬਾਂ ਨੂੰ  ਪੜ੍ਹ ਕੇ ਹੀ ਹਰ ਕਾਲ -ਖੰਡ ਵਿਚ ਹੋਈਆਂ ਵੱਡੀਆਂ-ਵੱਡੀਆਂ ਖੋਜਾਂ ਦਾ ਪਤਾ ਲੱਗਦਾ ਹੈ | 
6. ਜੇਕਰ ਗਿਆਨਵਾਨ ਲੋਕ ਕਿਤਾਬਾਂ ਦੀ ਰਚਨਾ ਨਾ ਕਰਦੇ ਤਾਂ ਸਮੁੱਚੀ ਦੁਨੀਆ ਇਕ ਕਾਲ਼ੀ-ਬੋਲ਼ੀ ਰਾਤ ਵਾਂਗ ਹੁੰਦੀ |
7. ਕਿਤਾਬ ਰੂਪੀ ਅੱਖਰਾਂ ਦੀ ਉਂਗਲ ਫੜ੍ਹਨ ਵਾਲ਼ਾ ਪੂਰੇ ਬ੍ਰਹਿਮੰਡ ਨੂੰ  ਗਾਹ ਲੈਂਦਾ ਹੈ | 
8. ਜਿਸ ਨੂੰ  ਕਿਤਾਬਾਂ ਪੜ੍ਹਨ ਦੀ ਇਕ ਵਾਰ ਚੇਟਕ ਲੱਗ ਗਈ, ਉਸ ਇਨਸਾਨ ਦੀਆਂ ਗਿਆਨ ਸੀਮਾਵਾਂ ਸੀਮਿਤ ਤੋਂ ਅਸੀਮਿਤ ਹੋ ਜਾਂਦੀਆ ਹਨ | 
9. ਜਦੋਂ ਇਕ ਨਿੱਕਾ ਬੱਚਾ ਕਿਤਾਬ ਨੂੰ  ਪਹਿਲੀ ਵਾਰ ਪੜ੍ਹਦਾ ਹੈ ਤਾਂ ਉਸ ਨੂੰ  ਕਿਤਾਬ ਵਿਚਲੇ ਅੱਖਰ ਆਪਣੇ ਮਾਂ-ਪਿਓ ਤੇ ਭੈਣ –ਭਰਾ ਵਾਂਗ ਪ੍ਰਤੀਤ ਹੁੰਦੇ ਹਨ | 
10. ਜੋ ਵਿਅਕਤੀ ਆਪਣੀ ਮਾਂ ਬੋਲੀ ਨੂੰ  ਪਿਆਰ ਕਰਦਾ ਹੈ, ਸਤਿਕਾਰ ਕਰਦਾ ਹੈ ਤਾਂ ਮਾਂ ਬੋਲੀ ਵੀ ਉਸਨੂੰ ਸ਼ੋਹਰਤ ਦੇ ਉੱਚੇ ਤੋਂ ਉੱਚੇ ਤਖਤ 'ਤੇ ਬੈਠਾ ਦਿੰਦੀ ਹੈ | 
11. ਕਿਤਾਬਾਂ ਮਨੁੱਖ ਨੂੰ  ਹਨੇਰਮਈ ਯੁੱਗ ਤੋਂ ਚਾਨਣ ਵੱਲ ਲੈ ਜਾਂਦੀਆ ਹਨ | 
12. ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹਨ, ਇਹ ਹਰ ਔਖੀ ਤੋਂ ਔਖੀ ਘੜੀ ਵਿਚ ਵੀ ਮਨੁੱਖ ਦਾ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਹਨ | 
13. ਕਿਤਾਬਾਂ ਦੀ ਰੋਸ਼ਨੀ ਸੂਰਜ ਤੋਂ ਵੀ ਬਹੁਤ ਤੇਜ ਹੈ, ਬਸ ਮਹਿਸੂਸ ਕਰਨ ਦੀ ਲੋੜ ਹੈ | 
14. ਕਿਤਾਬਾਂ ਦੁਨੀਆ ਦੇ ਉਸ ਕੋਨੇ ਵਿਚ ਵੀ ਪਹੁੰਚ ਜਾਂਦੀਆਂ ਹਨ, ਜਿੱਥੇ ਇਨਸਾਨ ਨੇ ਜਾਣ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ | 
15. ਜਦੋਂ ਕੋਈ ਆਪਣੀ ਮਾਂ ਬੋਲੀ ਦੇ ਅੱਖਰਾਂ ਨੂੰ  ਪੜ੍ਹਦਾ ਹੈ ਤਾਂ ਸਮਝੋ ਉਹ ਆਪਣੀ ਮਾਂ ਦੀ ਉਂਗਲ਼ ਫੜ੍ਹ ਕੇ ਤੁਰ ਰਿਹਾ ਹੁੰਦਾ ਹੈ | 

-ਪਿੰਡ ਬੀਜਾ, ਤਹਿ. ਖੰਨਾ, ਜ਼ਿਲ੍ਹਾ ਲੁਧਿਆਣਾ | 
ਮੋਬਾਈਲ : 99884-66885

ਪਿਛਲੀ ਖ਼ਬਰ ਕੀ ਤੁਸੀਂ ਜਾਣਦੇ ਹੋ? ਅਗਲੀ ਖ਼ਬਰ ਦਰੱਖਤ ਲਗਾਓ, ਜੀਵਨ ਬਚਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।