26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਓ, ਜਾਣੀਏ ਖੇਡਾਂ ਦਾ ਇਤਿਹਾਸ

ਆਓ, ਜਾਣੀਏ ਖੇਡਾਂ ਦਾ ਇਤਿਹਾਸ

ਅਜੀਤ ਡੈਸਕ 26-09-2026

ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ  ਖੇਡਣਾ ਬਹੁਤ ਚੰਗਾ ਲੱਗਦਾ ਹੈ ਤੇ ਬਹੁਤ ਸਾਰੀਆਂ ਖੇਡਾਂ ਅੱਜ ਦੇ ਦੌਰ ਵਿਚ  ਉਪਲਬਧ ਵੀ ਹਨ |  ਖੇਡਾਂ ਵਿਚ ਭਾਗ ਲੈਣ ਨਾਲ ਸਰੀਰਕ ਹੀ ਨਹੀਂ ਸਗੋਂ ਦਿਮਾਗੀ ਚੁਸਤੀ, ਫ਼ੁਰਤੀ ਅਤੇ ਤੰਦਰੁਸਤੀ ਵੀ ਹਾਸਿਲ ਹੁੰਦੀ ਹੈ | ਖੇਡਾਂ, ਸਾਨੂੰ ਇਕ ਦੂਜੇ ਪ੍ਰਤੀ ਸਤਿਕਾਰ, ਸਹਿਯੋਗ, ਮੁਕਾਬਲੇਬਾਜ਼ੀ, ਸਹਿਣਸ਼ੀਲਤਾ, ਪੱਕਾ ਇਰਾਦਾ, ਸਖ਼ਤ ਮਿਹਨਤ, ਹਾਰ ਨੂੰ  ਖਿੜੇ ਮੱਥੇ ਸਵੀਕਾਰ ਕਰਨਾ ਆਦਿ ਗੁਣ ਵੀ ਸਿਖਾਉਂਦੀਆਂ ਹਨ | ਅੱਜ ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਅਨੇਕਾਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਭਾਗ ਲੈ ਕੇ ਤੇ ਇਨਾਮ ਜਿੱਤ ਕੇ ਖਿਡਾਰੀ  ਪੈਸਾ ਤੇ ਪ੍ਰਸਿੱਧੀ ਹਾਸਿਲ ਕਰਦੇ ਹਨ ਤੇ ਆਪਣੇ ਪਿੰਡ, ਸ਼ਹਿਰ, ਸੂਬੇ ਜਾਂ ਮੁਲਕ ਦਾ ਨਾਂਅ ਰੌਸ਼ਨ ਕਰਦੇ ਹਨ | ਆਓ ਅੱਜ ਮਨੱੁਖੀ  ਸਮਾਜ ਅਤੇ ਜੀਵਨ ਵਿਚ ਖੇਡਾਂ ਦੇ ਦਾਖ਼ਲੇ ਦੇ ਇਤਿਹਾਸ ਬਾਰੇ  ਜਾਣਕਾਰੀ ਹਾਸਿਲ ਕਰੀਏ :-

ਖੇਡਾਂ ਅਸਲ ਵਿਚ ਆਦਿ ਕਾਲ ਤੋਂ ਹੀ ਮਨੱੁਖੀ  ਜੀਵਨ  ਦਾ ਅਨਿੱਖੜਵਾਂ ਅੰਗ ਰਹੀਆਂ ਹਨ | ਪ੍ਰਾਚੀਨ ਕਾਲ ਵਿਚ ਜਦੋਂ ਮਨੱੁਖ ਸੱਭਿਅਕ ਨਹੀਂ ਸੀ ਬਣਿਆ, ਉਦੋਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਹੀ ਮਨੱੁਖ ਲਈ ਖੇਡ ਵੀ ਸੀ ਤੇ ਭੱੁਖ ਮਿਟਾਉਣ ਦਾ ਸਾਧਨ ਵੀ |  ਜੇਕਰ ਖੇਡਾਂ ਦੀ ਆਰੰਭਤਾ ਦੇ ਇਤਿਹਾਸ ਵੱਲ ਝਾਤੀ ਮਾਰੀਏ  ਤਾਂ ਅਸੀਂ ਵੇਖ਼ਦੇ ਹਾਂ ਕਿ ਫ਼ਰਾਂਸ ਵਿਖੇ  ਸਥਿਤ ਲੈਸਕਾਕਸ ਗੁਫ਼ਾਵਾਂ ਵਿਚ ਮਿਲੇ ਕੰਧ ਚਿੱਤਰਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਤੋਂ 15,300 ਸਾਲ ਪਹਿਲਾਂ ਲੋਕਾਂ ਨੂੰ  ਦੌੜਾਂ ਅਤੇ ਕੁਸ਼ਤੀਆਂ ਵਿਚ ਭਾਗ ਲੈਣਾ ਚੰਗਾ ਲੱਗਦਾ ਸੀ |  ਇਸੇ ਤਰ੍ਹਾਂ ਮੰਗੋਲੀਆ ਦੇ ਬੇਆਨ ਖੂੰਗਰ ਸੂਬੇ ਵਿਚ ਮਿਲੀਆਂ ਗੁਫ਼ਾਵਾਂ ਅੰਦਰ ਮਿਲੇ ਕੰਧ ਚਿੱਤਰਾਂ ਵਿਚ 7,000 ਈਸਾਪੂਰਵ ਕਾਲ ਅੰਦਰ ਲੋਕਾਂ ਦੀ ਭੀੜ ਕੁਸ਼ਤੀਆਂ ਦਾ ਇਕ ਮੁਕਾਬਲਾ ਵੇਖਦੀ ਹੋਈ ਵਿਖਾਈ ਦਿੰਦੀ ਹੈ |  ਇਸੇ ਤਰ੍ਹਾਂ ਮਿਸਰ ਵਿਚ ਮਿਲੀਆਂ 10,000 ਈਸਾਪੂਰਵ ਕਾਲ ਦੀਆਂ ਗੁਫ਼ਾਵਾਂ ਵਿਚ ਤੈਰਾਕੀ ਅਤੇ ਤੀਰਅੰਦਾਜ਼ੀ ਦੀ ਕਲਾ ਦੇ ਪ੍ਰਦਰਸ਼ਨ ਦੇ ਚਿੱਤਰ ਹਾਸਿਲ ਹੋਏ ਹਨ | ਲਗਭਗ 3000 ਈਸਾਪੂਰਵ ਕਾਲ ਵਿਚ ਸੁਮੇਰੀਅਨ ਸੱਭਿਅਤਾ ਨਾਲ ਜੁੜੀਆਂ ਪੱਥਰ ਦੀਆਂ ਸਿਲ੍ਹਾਂ  ਉੱਤੇ ਵੀ ਕੁਸ਼ਤੀ ਮੁਕਾਬਲਿਆਂ ਦੇ ਚਿੱਤਰ  ਉੱਕਰੇ  ਹੋਏ ਮਿਲੇ ਹਨ | ਇਸੇ ਤਰ੍ਹਾਂ ਜੇਕਰ ਭਾਰਤੀ ਖੇਡ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ  ਵੈਦਿਕ ਕਾਲ ਅੰਦਰ ਅਤੇ ਰਾਮਾਇਣ ਅਤੇ ਮਹਾਭਾਰਤ ਕਾਲ ਭਾਵ 1900-7000 ਈਸਾਪੂਰਵ ਸਮੇਂ ਵਿਚ ਤੀਰਅੰਦਾਜ਼ੀ, ਘੋੜਸਵਾਰੀ, ਕੁਸ਼ਤੀਆਂ, ਤੈਰਾਕੀ ਅਤੇ ਚੌਪੜ ਆਦਿ ਖੇਡ ਮੁਕਾਬਲਿਆਂ ਦੇ ਨਾਲ-ਨਾਲ ਛੂਹਣਮੀਟੀ, ਲੁਕਣਮੀਟੀ ਆਦਿ ਬਾਲ ਖੇਡਾਂ ਆਦਿ ਦਾ ਵੀ ਜ਼ਿਕਰ ਮਿਲਦਾ ਹੈ | ਸੋ ਉਕਤ ਸਮੂਹ ਪ੍ਰਮਾਣ ਇਹ ਸਾਬਿਤ ਕਰਦੇ ਹਨ ਕਿ ਮਨੱੁਖ ਦਾ ਖੇਡਾਂ ਨਾਲ ਬੇਹੱਦ ਪੁਰਾਣਾ ਰਿਸ਼ਤਾ ਰਿਹਾ ਹੈ ਤੇ ਅੱਜ ਵੀ ਇਹ ਰਿਸ਼ਤਾ ਕਾਇਮ ਹੈ |

-410, ਚੰਦਰ ਨਗਰ, ਬਟਾਲਾ | ਮੋਬਾਈਲ : 97816 –46008

ਪਿਛਲੀ ਖ਼ਬਰ ਕੀ ਲੱਕੜਬੱਘਾ ਸੱਚਮੁਚ 'ਚ ਹੱਸਦਾ ਹੈ? ਅਗਲੀ ਖ਼ਬਰ ਬਾਲ ਸਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।